ਖਾਲੀ ਪਲਾਟ ''ਚੋਂ ਮਿਲਿਆ ਕੁੜੀ ਦਾ ਭਰੂਣ ਦੇਖ ਲੋਕ ਹੈਰਾਨ

07/30/2015 1:02:55 PM

ਲੁਧਿਆਣਾ (ਰਿਸ਼ੀ)-ਇੱਥੇ ਇਕ ਖਾਲੀ ਪਲਾਟ ਵਿਚ ਲੜਕੀ ਦੇ ਭਰੂਣ ਮਿਲਣ ਦੇ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੀ ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਵੀਰ ਸਿੰਘ ਅਨੁਸਾਰ ਪੁਲਸ ਨੇ ਇਹ ਮਾਮਲਾ ਅਸੀਮ ਚੌਧਰੀ ਦੀ ਸ਼ਿਕਾਇਤ ''ਤੇ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਉਸਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 8 ਵਜੇ ਉਹ ਪੁਰਾਣੀ ਪੁਲਸ ਚੌਕੀ ਸ਼ਿਮਲਾਪੁਰੀ ਰੋਡ ਵਲ ਪੈਦਲ ਗੁਜ਼ਰ ਰਿਹਾ ਸੀ। ਇਸ ਦੌਰਾਨ ਉਸਨੇ ਇਕ ਖਾਲੀ ਪਲਾਟ ਵਿਚ ਭਰੂਣ ਪਿਆ ਦੇਖਿਆ। ਜਦੋਂ ਉਸਨੇ ਕੋਲ ਜਾ ਕੇ ਦੇਖਿਆ ਭਰੂਣ ਕਿਸੇ ਲੜਕੀ ਦਾ ਸੀ ਤੇ ਕਰੀਬ 5 ਮਹੀਨੇ ਦਾ ਲੱਗ ਰਿਹਾ ਸੀ। 
ਇਸ ਤੋਂ ਬਾਅਦ ਉਸਨੇ ਪੁਲਸ ਨੂੰ ਸੂਚਨਾ ਦਿੱਤੀ।  ਪੁਲਸ ਮੁਤਾਬਕ ਬੁੱਧਵਾਰ ਨੂੰ ਭਰੂਣ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਭਰੂਣ ਉਥੇ ਕੌਣ ਸੁੱਟ ਕੇ ਗਿਆ ਹੈ। 

Babita Marhas

This news is News Editor Babita Marhas