ਪੰਜਾਬ ''ਚ ਨਿਵੇਸ਼ਕ ਨੂੰ ਲੈ ਕੇ ਐਸੋਚੈਮ ਦੀ ਰਿਪੋਰਟ ਝੂਠੀ : ਸੁਖਬੀਰ (ਵੀਡੀਓ)

07/24/2015 8:27:37 PM

ਚੰਡੀਗੜ੍ਹ : ਸੂਬੇ ''ਚ ਨਿਵੇਸ਼ ਦਰ ''ਤੇ 93 ਫੀਸਦੀ ਦੀ ਗਿਰਾਵਟ ਨੂੰ ਸੁਖਬੀਰ ਬਾਦਲ ਨੇ ਗਲਤ ਦੱਸਿਆ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਸੋਚੈਮ ਦੀ ਰਿਪੋਰਟ ਨੂੰ ਨਿੱਜੀ ਹਿੱਤਾਂ ਵਾਲੀ ਦੱਸਿਆ ਹੈ। ਡਿਪਟੀ ਸੀ.ਐਮ. ਨੇ ਇਸ ਮੁੱਦੇ ''ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗਿਰਾਵਟ ਨੂੰ ਲੈ ਕੇ ਐਨ.ਆਰ.ਆਈਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਹੁਣ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਰਿਪੋਰਟ ਨੂੰ ਗਲਤ ਕਰਾਰ ਦਿੱਤਾ ਹੈ।

Gurminder Singh

This news is Content Editor Gurminder Singh