3 ਕਿਲੋ ਭੁੱਕੀ ਸਮੇਤ 2 ਭਰਾ ਗ੍ਰਿਫਤਾਰ

07/21/2018 6:02:43 AM

ਅੰਮ੍ਰਿਤਸਰ, (ਬੌਬੀ)- ਥਾਣਾ ਗੇਟ ਹਕੀਮਾਂ ਅਧੀਨ ਪੈਂਦੀ ਪੁਲਸ ਚੌਕੀ ਅੰਨਗਡ਼੍ਹ ਦੇ ਏ. ਐੱਸ. ਆਈ. ਸ਼ਿਵ ਕੁਮਾਰ ਵੱਲੋਂ ਨਾਕਾਬੰਦੀ ਦੌਰਾਨ ਚੈਕਿੰਗ ਕਰਨ ’ਤੇ 3 ਕਿਲੋ ਭੁੱਕੀ ਮਿਲਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਸ਼ਿਵ ਕੁਮਾਰ ਵੱਲੋਂ ਅੰਨਗਡ਼੍ਹ ਰੇਲਵੇ ਫਾਟਕ ’ਤੇ ਨਾਕਾਬੰਦੀ ਸਮੇਂ ਸਾਹਮਣੇ ਤੋਂ ਆ ਰਹੇ 2 ਵਿਅਕਤੀਆਂ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ ਤੇ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਇਕ ਥੈਲੀ ’ਚੋਂ 3 ਕਿਲੋ ਭੁੱਕੀ ਬਰਾਮਦ  ਹੋਈ। ਦੋਸ਼ੀਆਂ ਦੀ ਪਛਾਣ ਸੁਖਜਿੰਦਰ ਸਿੰਘ ਕਾਲਾ ਪੁੱਤਰ ਕਾਬਲ ਸਿੰਘ ਤੇ ਇਕਬਾਲ ਸਿੰਘ ਵਾਸੀ ਅਵਾਣ ਤਹਿਸੀਲ ਅਜਨਾਲਾ ਵਜੋਂ ਹੋਈ, ਜੋ ਦੋਵੇਂ ਭਰਾ ਹਨ ਤੇ ਸ਼੍ਰੀਨਗਰ ਤੋਂ ਭੁੱਕੀ ਲਿਆ ਕੇ ਫਤਿਹ ਸਿੰਘ ਕਾਲੋਨੀ ’ਚ ਵੇਚਿਆ ਕਰਦੇ ਸਨ ਅਤੇ ਸਮੱਗਲਿੰਗ ਦਾ ਕੰਮ ਕਰਨ ਲਈ ਉਨ੍ਹਾਂ ਫਤਿਹ ਸਿੰਘ ਕਾਲੋਨੀ ’ਚ ਕਿਰਾਏ ’ਤੇ ਮਕਾਨ ਲਿਆ ਹੋਇਆ ਸੀ। ਪੁਲਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।