ਮਾਂ-ਪੁੱਤਰ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਜੇਲ ਭੇਜਿਆ

06/20/2018 7:19:21 AM

ਅਬੋਹਰ(ਸੁਨੀਲ)–ਥਾਣਾ ਬਹਾਵਵਾਲਾ ਮੁਖੀ ਬਲਦੇਵ ਸਿੰਘ, ਸਹਾਇਕ ਸਬ ਇੰਸਪੈਕਟਰ ਭੂਪਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਮ੍ਰਿਤਕ ਵਿਆਹੁਤਾ ਏਕਤਾ ਦੇ ਪਿਤਾ ਮਦਨ  ਲਾਲ ਪੁੱਤਰ ਰੂਪਰਾਮ ਵਾਸੀ ਸੂਰਤਗਡ਼ ਦੇ ਬਿਆਨ ਦੇ ਆਧਾਰ ’ਤੇ 304ਬੀ ਦਾ ਮਾਮਲਾ ਉਸਦੇ ਪਤੀ ਅਜੈ ਕੁਮਾਰ ਪੁੱਤਰ ਪ੍ਰਹਿਲਾਦ ਕੁਮਾਰ ਤੇ ਸੱਸ ਸ਼ਾਰਦਾ ਪਤਨੀ ਅਜੈ ਕੁਮਾਰ ਵਾਸੀ ਰਾਮਸਰਾ  ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਅਜੈ ਕੁਮਾਰ ਅਤੇ ਸ਼ਾਰਦਾ ਨੂੰ ਦੋ ਦਿਨ ਦੇ ਪੁਲਸ ਰਿਮਾਂਡ  ਤੋਂ ਬਾਅਦ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜੱਜ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦੇਣ ਦੇ ਹੁਕਮ ਜਾਰੀ ਕੀਤੇ।