ਵਿਆਹੁਤਾ ਦੀ ਮੌਤ ਦੇ ਦੋਸ਼ ’ਚ ਪਤੀ ਤੇ ਸੱਸ ਕਾਬੂ

06/17/2018 1:42:21 AM

ਅਬੋਹਰ(ਸੁਨੀਲ)–ਮੂਲਰੂਪ ਤੋਂ ਸੂਰਤਗਡ਼੍ਹ ਰਾਜਸਥਾਨ ਵਾਸੀ ਅਤੇ 10 ਮਹੀਨੇ ਪਹਿਲਾਂ ਪਿੰਡ ਰਾਮਸਰਾ ’ਚ ਵਿਆਹੀ ਅੌਰਤ ਦੀ ਸ਼ੱਕੀ ਹਾਲਤ ’ਚ ਮੌਤ ਹੋਣ ਦੇ ਮਾਮਲੇ ’ਚ ਮ੍ਰਿਤਕ ਲਯਜਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਅਜੈ ਕੁਮਾਰ ਪੁੱਤਰ ਪ੍ਰਹਿਲਾਦ ਅਤੇ ਉਸ ਦੀ ਮਾਤਾ ਸ਼ਾਰਦਾ ਦੇਵੀ ਦੇ ਵਿਰੁੱਧ ਥਾਣਾ ਬਹਾਵਵਾਲਾ ’ਚ ਮਾਮਲਾ ਦਰਜ ਕਰ ਕੇ ਮੁਲਜ਼ਮ ਮਾਂ-ਪੁੱਤਰ ਨੂੰ  ਕਾਬੂ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਮੁਲਜ਼ਮਾਂ ਨੂੰ ਪੁਲਸ ਦੀ ਮੰਗ ’ਤੇ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਗਏ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਬਲਦੇਵ ਸਿੰਘ ਕਰ ਰਹੇ ਹਨ।