ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ

04/25/2018 6:33:21 AM

ਰੂਪਨਗਰ(ਵਿਜੇ)-ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜ਼ਿਲਾ ਪੁਲਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਕੀਤੇ 13,250 ਰੁਪਏ ਅਤੇ ਚਾਂਦੀ ਦੀਆਂ ਪੰਜੇਬਾਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਰਾਜਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ, ਰੂਪਨਗਰ ਨੇ ਦੱਸਿਆ 20 ਅਪ੍ਰੈਲ ਨੂੰ ਦਿਵਾਂਕਰ ਅਰੋੜਾ ਪੁੱਤਰ ਪਰਮਾ ਨੰਦ ਅਰੋੜਾ ਵਾਸੀ ਮਕਾਨ ਨੰਬਰ 481, ਮੀਰਾਂ ਬਾਈ ਚੌਕ ਰੂਪਨਗਰ ਦੇ ਘਰ ਨਕਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਹੋਏ ਸਨ ਜਿਸ ਸਬੰਧੀ ਮੁਕੱਦਮਾ ਨੰਬਰ 79 ਆਈ.ਪੀ.ਸੀ. ਥਾਣਾ ਸਿਟੀ ਰੂਪਨਗਰ ਦਰਜ ਕੀਤਾ ਗਿਆ ਸੀ। ਇਸ ਮੁਕੱਦਮਾ ਦੀ ਤਫਤੀਸ਼ ਇੰਸਪੈਕਟਰ ਅਤੁੱਲ ਸੋਨੀ ਇੰਚਾਰਜ ਸੀ.ਆਈ.ਏ. ਸਟਾਫ ਰੂਪਨਗਰ ਦੀ ਅਗਵਾਈ ਹੇਠ ਥਾਣਾ ਸਿਟੀ ਰੂਪਨਗਰ ਦੀ ਪੁਲਸ ਪਾਰਟੀ ਵੱਲੋਂ ਕਰਦੇ ਹੋਏ ਨਾਕਾਬੰਦੀ ਦੌਰਾਨ 22 ਅਪ੍ਰੈਲ ਨੂੰ ਦੋਸ਼ੀ ਅਜੇ ਕੁਮਾਰ ਉਰਫ ਅੱਜੂ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 17 ਗਰੀਨ ਐਵੇਨਿਊ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਚੋਰੀ ਕੀਤੇ ਹੋਏ 5 ਹਜ਼ਾਰ ਰੁਪਏ ਬਰਾਮਦ ਹੋਏ। ਜਿਸ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਸ ਨੇ ਆਪਣੇ ਸਾਥੀ ਮਨਜੀਤ ਸਿੰਘ ਉਰਫ ਮਾਮੂ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਖੁਆਸਪੁਰਾ, ਵਿਸ਼ਾਲ ਕੁਮਾਰ ਉਰਫ ਰਿੱਕੀ ਪੁੱਤਰ ਰਵੀ ਕੁਮਾਰ ਵਾਸੀ ਮਕਾਨ ਨੰਬਰ 2742 ਮੁਹੱਲਾ ਫੂਲ ਚੱਕਰ ਰੂਪਨਗਰ, ਅਮਿਤ ਕੁਮਾਰ ਉਰਫ ਮਿੱਤੂ ਪੁੱਤਰ ਮੋਹਨ ਲਾਲ ਵਾਸੀ ਮਕਾਨ ਨੰਬਰ 2715 ਮੁਹੱਲਾ ਫੂਲ ਚੱਕਰ ਰੂਪਨਗਰ ਅਤੇ ਅੱਲਾ ਰੱਖਾ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 2608 ਮੁਹੱਲਾ ਫੂਲ ਚੱਕਰ ਰੂਪਨਗਰ ਨਾਲ ਮਿਲ ਕੇ ਇਹ ਚੋਰੀ ਕੀਤੀ ਸੀ। ਜਿਨ੍ਹਾਂ ਨੂੰ 23 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਚੋਰੀ ਕੀਤੀ ਰਕਮ ਵਿਚੋਂ 8250 ਰੁਪਏ ਅਤੇ ਚਾਂਦੀ ਦੀਆਂ ਪੰਜੇਬਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।