ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਣੇ 5 ਨੂੰ ਕੀਤਾ ਕਾਬੂ

03/17/2018 7:29:52 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਸੰਗਰੂਰ ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ-1 ਮਾਲੇਰਕੋਟਲਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਸਣੇ ਪੁਲਸ ਪਾਰਟੀ ਦੇ ਤਿੱਤਰ ਪਾਸਵਾਨ ਪੁੱਤਰ ਆਯੋਧਿਆ ਪਾਸਵਾਨ ਵਾਸੀ ਸ਼ਾਦੀਪੁਰ ਥਾਣਾ ਮੁਗੇਰ ਜ਼ਿਲਾ ਮੁਗੇਰ (ਬਿਹਾਰ) ਹਾਲ ਮੁਹੱਲਾ ਇੰਡਸਟਰੀ ਏਰੀਆ (ਆਰ) ਥਾਣਾ ਸਿਟੀ –1 ਮਾਲੇਰਕੋਟਲਾ ਨੂੰ ਕਾਬੂ ਕਰ ਕੇ ਉਸ ਕੋਲੋਂ 750 ਗ੍ਰਾਮ ਸੁਲਫਾ ਬਰਾਮਦ ਕੀਤਾ। ਥਾਣਾ ਸਿਟੀ-1 ਮਾਲੇਰਕੋਟਲਾ ਦੇ ਏ. ਐੱਸ. ਆਈ. ਖਲੀਲ ਖਾਂ ਨੇ ਗੁਰਮੀਤ ਸਿੰਘ ਪੁੱਤਰ ਜੇਠੂ ਸਿੰਘ ਵਾਸੀ ਰਟੋਲਾ ਥਾਣਾ ਅਹਿਮਦਗੜ੍ਹ ਅਤੇ ਮਨੋਜ ਯਾਦਵ ਪੁੱਤਰ ਰਾਮਦੇਵ ਯਾਦਵ ਵਾਸੀ ਬਿਠਾਨ ਜ਼ਿਲਾ ਸਮਸਤੀਪੁਰ ਬਿਹਾਰ ਹਾਲ ਆਬਾਦ ਝੁੱਗੀਆਂ ਆਦਮਪਾਲ ਰੋਡ ਮਾਲੇਰਕੋਟਲਾ ਨੂੰ ਕਾਬੂ ਕਰਦਿਆਂ ਇਨ੍ਹਾਂ ਕੋਲੋਂ 450 ਗ੍ਰਾਮ ਸੁਲਫਾ ਬਰਾਮਦ ਕੀਤਾ। ਥਾਣਾ ਛਾਜਲੀ ਦੇ ਹੌਲਦਾਰ ਸੁੱਖਾ ਸਿੰਘ ਨੇ ਟਰੱਕ ਦੇ ਚਾਲਕ ਬੱਬਰ ਸ਼ੇਰ ਪੁੱਤਰ ਬਿਆਸ ਸਿੰਘ ਵਾਸੀ ਕੱਲਰ ਭੈਣੀ ਤਹਿਸੀਲ ਉਕਨਾਲਾ ਜ਼ਿਲਾ ਹਿਸਾਰ ਨੂੰ ਪੁਲਸ ਪਾਰਟੀ ਦੀ ਮਦਦ ਨਾਲ ਕਾਬੂ ਕਰਦਿਆਂ ਉਸ ਕੋਲੋਂ 15 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਥਾਣਾ ਲਹਿਰਾ ਦੇ ਸਹਾਇਕ ਜਗਜੀਤ ਸਿੰਘ ਨੇ ਪਿੰਡ ਸਧਾਣੀ ਵਲੋਂ ਆਉਂਦੀ ਇਕ ਕਾਰ ਦੀ ਚੈਕਿੰਗ ਕਰਨ 'ਤੇ ਉਸ ਵਿਚੋਂ 180 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰ ਕੇ ਮੁਲਜ਼ਮ ਪਿਰਥੀ ਚੰਦ ਪੁੱਤਰ ਮੇਘ ਰਾਜ ਵਾਸੀ ਧਰਮਗੜ੍ਹ ਜ਼ਿਲਾ ਸੰਗਰੂਰ ਨੂੰ ਕਾਬੂ ਕੀਤਾ।