ਨਸ਼ੇ ਵਾਲੇ ਪਦਾਰਥਾਂ ਸਣੇ 4 ਗ੍ਰਿਫਤਾਰ

02/11/2018 7:39:00 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਜ਼ਿਲਾ ਸੰਗਰੂਰ ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਮੰਗਾ ਖਾਨ ਪੁੱਤਰ ਫਕੀਰ ਮੁਹੰਮਦ ਵਾਸੀ ਉਮਰਪੁਰਾ (ਨੱਥੂ ਮਾਜਰਾ) ਨੂੰ ਨਸ਼ੇ ਵਾਲੀਆਂ 100 ਗੋਲੀਆਂ ਸਣੇ ਕਾਬੂ ਕੀਤਾ। ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਨੇ ਸਿਕੰਦਰ ਸਿੰਘ ਟੀਟੂ ਪੁੱਤਰ ਬਚਨ ਸਿੰਘ ਵਾਸੀ ਉਗਰਾਹਾਂ ਅਤੇ ਹਰਜੀਤ ਸਿੰਘ ਮਾਨਾ ਪੁੱਤਰ ਗੁਰਚਰਨ ਸਿੰਘ ਵਾਸੀ ਬਿਗੜਵਾਲ ਨੂੰ 8 ਗ੍ਰਾਮ ਸਮੈਕ ਸਣੇ ਕਾਬੂ ਕੀਤਾ। ਥਾਣਾ ਸਦਰ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਗੁਰਵਿੰਦਰ ਸਿੰਘ ਉਰਫ ਕੋਰੂ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਜਨਾਲ ਨੂੰ 120 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕੀਤਾ। ਥਾਣਾ ਲਹਿਰਾ ਦੇ ਹੌਲਦਾਰ ਸੀਤਾ ਰਾਮ ਨੇ ਜੀਵਨ ਕੁਮਾਰ ਉਰਫ ਬੰਸੀ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 11 ਲਹਿਰਾ ਨੂੰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕੀਤਾ।