ਪੁਲਸ ਨੇ ਸ਼ਰਾਬ ਸਮੱਗਲਰ ਨੂੰ ਕੀਤਾ ਕਾਬੂ

11/22/2017 3:26:26 AM

ਰਾਮਾਂ ਮੰਡੀ(ਪਰਮਜੀਤ)-ਰਾਮਾਂ ਮੰਡੀ ਪੁਲਸ ਵੱਲੋਂ ਪਿੰਡ ਕਣਕਵਾਲ ਵਿਖੇ ਸ਼ਰਾਬ ਸਮੱਗਲਰਾਂ ਨੂੰ ਹਰਿਆਣਾ ਸ਼ਰਾਬ ਅਤੇ ਕਾਰ ਸਮੇਤ ਗ੍ਰਿਫਤਾਰ ਕਰਨ ਦਾ ਮਾਮਲਾ ਧਿਆਨ ਵਿਚ ਆਇਆ ਹੈ। ਰਾਮਾਂ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਸੰਜੀਵ ਮਿੱਤਲ ਨੇ ਦੱਸਿਆ ਕਿ ਹੌਲਦਾਰ ਗਿਆਨ ਚੰਦ ਨੇ ਪੁਲਸ ਪਾਰਟੀ ਸਹਿਤ ਗਸ਼ਤ ਦੌਰਾਨ ਪਿੰਡ ਕਣਕਵਾਲ ਵਿਖੇ ਇਕ ਕਾਰ ਚਾਲਕ ਨੂੰ ਨਾਜਾਇਜ਼ ਹਰਿਆਣਾ ਦੇਸੀ ਸ਼ਰਾਬ ਦੇ 14 ਡੱਬਿਆਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਆਪਣੀ ਮਾਰੂਤੀ ਕਾਰ 'ਤੇ ਆ ਰਿਹਾ ਸੀ, ਜਦ ਪੁਲਸ ਕਰਮਚਾਰੀਆਂ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 168 ਬੋਤਲਾਂ ਸ਼ਰਾਬ ਬਰਾਮਦ ਹੋਈ, ਜਿਸ ਦੀ ਪਛਾਣ ਜਗਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਫੁੱਲੋਖਾਰੀ ਵਜੋਂ ਹੋਈ ਹੈ, ਜੋ ਕਿ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਦਾ ਸੀ। ਹੌਲਦਾਰ ਗਿਆਨ ਚੰਦ ਨੇ ਉਕਤ ਵਿਅਕਤੀ ਨੂੰ ਸ਼ਰਾਬ ਅਤੇ ਕਾਰ ਸਣੇ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਸੰਜੀਵ ਮਿੱਤਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੌਲਦਾਰ ਮੱਖਣ ਸਿੰਘ ਨੇ ਪਿੰਡ ਕਣਕਵਾਲ ਵਿਖੇ ਗਸ਼ਤ ਦੌਰਾਨ 3 ਵਿਅਕਤੀਆਂ ਨੂੰ ਮਾਰੂਤੀ ਕਾਰ ਸਣੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 36 ਬੋਤਲਾਂ ਹਰਿਆਣਾ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਖਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।