ਪੁਲਸ ਨੇ ਨਸ਼ੀਲੇ ਪਦਾਰਥਾਂ ਸਣੇ 3 ਨੂੰ ਕੀਤਾ ਗ੍ਰਿਫਤਾਰ

11/21/2017 1:25:58 AM

ਫਿਰੋਜ਼ਪੁਰ(ਕੁਮਾਰ)—ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਚੂਰਾ-ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਤਰਲੋਚਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਖਾਈ ਫੇਮੇ ਕੀ ਦੇ ਏਰੀਆ ਵਿਚ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 4 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁੱਛਗਿੱਛ ਕਰਨ 'ਤੇ ਫੜੇ ਗਏ ਵਿਅਕਤੀ ਨੇ ਆਪਣਾ ਨਾਂ ਬਲਵਿੰਦਰ ਸਿੰਘ ਉਰਫ ਬਿੱਟੂ ਦੱਸਿਆ, ਜਿਸ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਬੱਸ ਸਟੈਂਡ ਪਿੰਡ ਚੁਵਾੜਿਆਂ ਵਾਲੀ ਨੇੜੇ ਇਕ ਵਿਅਕਤੀ ਨੂੰ 160 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਐੱਸ. ਆਈ. ਮੁਨਸ਼ੀ ਰਾਮ ਸੀ. ਆਈ. ਏ. ਸਟਾਫ਼ ਫਾਜ਼ਿਲਕਾ 19 ਨਵੰਬਰ ਨੂੰ ਸ਼ਾਮ 4.30 ਵਜੇ ਜਦੋਂ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਚੁਵਾੜਿਆਂ ਵਾਲੀ ਦੇ ਬੱਸ ਸਟੈਂਡ ਨੇੜੇ ਰਾਜਿੰਦਰ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਪਿੰਡ ਪੈਂਚਾਂ ਵਾਲੀ ਤੋਂ 160 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਘਟਿਆਂ ਵਾਲੀ ਬੋਦਲਾਂ ਦੇ ਵਾਟਰ ਵਰਕਸ ਦੇ ਨੇੜੇ ਇਕ ਵਿਅਕਤੀ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਚ. ਸੀ. ਬੇਅੰਤ ਸਿੰਘ 19 ਨਵੰਬਰ ਨੂੰ ਸ਼ਾਮ ਦੇ ਲਗਭਗ 5.10 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਵਾਟਰ ਵਰਕਸ ਪਿੰਡ ਘਟਿਆਂ ਵਾਲੀ ਦੇ ਨੇੜੇ ਮੌਜ਼ੂਦ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਰਤਨ ਸਿੰਘ ਵਾਸੀ ਪਿੰਡ ਅਲਿਆਣਾ ਸ਼ਰਾਬ ਕੱਢਣ ਦਾ ਆਦਿ ਹੈ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਜਿਸ 'ਤੇ ਪੁਲਸ ਨੇ ਰੇਡ ਕਰਕੇ ਉਕਤ ਵਿਅਕਤੀ ਤੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।