ਸਮੱਗਲਰ ਚੰਦਰ ਹੈਰੋਇਨ ਸਮੇਤ ਕਾਬੂ

09/24/2017 6:21:28 AM

ਜਲੰਧਰ(ਜ. ਬ.)-ਥਾਣਾ ਨੰਬਰ 5 ਦੀ ਪੁਲਸ ਨੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਚੰਦਰ ਸ਼ਰਮਾ ਉਰਫ ਚੰਦਰ ਪੁੱਤਰ ਮੰਗਤ ਰਾਏ ਵਾਸੀ ਉਤਮ ਸਿੰਘ ਨਗਰ ਬਸਤੀ ਸ਼ੇਖ ਨੂੰ 5 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਥਾਣਾ 5 ਦੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਚੰਦਰ ਸ਼ਰਮਾ ਨੂੰ ਕਾਬੂ ਕੀਤਾ। ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀ ਖਿਲਾਫ ਲੁੱਟ-ਖੋਹ ਦੇ 3 ਕੇਸ ਦਰਜ ਹਨ। ਮੁਲਜ਼ਮ ਚੰਦਰ ਨੂੰ 10 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ 'ਤੇ ਬਾਹਰ ਆ ਕੇ ਨਸ਼ਾ ਸਮੱਗਲਿੰਗ ਕਰਨ ਲੱਗਾ। ਮੁਲਜ਼ਮ ਦਾ ਕਹਿਣਾ ਹੈ ਕਿ ਕਪੂਰਥਲਾ ਤੋਂ ਉਹ ਨਸ਼ਾ ਲੈ ਕੇ ਆਇਆ ਸੀ।