ਪਿਓ ਵੱਲੋਂ ਧੀ ਨਾਲ ਜਬਰ-ਜ਼ਨਾਹ, ਗ੍ਰਿਫਤਾਰ

09/22/2017 4:44:29 AM

ਜਗਰਾਓਂ(ਜਸਬੀਰ ਸ਼ੇਤਰਾ)–ਇਥੇ ਸੂਆ ਰੋਡ 'ਤੇ ਆਤਮ ਨਗਰ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਹੀ 9ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਅਜਿਹਾ ਉਸ ਨੇ ਕਈ ਵਾਰ ਕੀਤਾ ਅਤੇ ਲੜਕੀ ਨੂੰ ਧਮਕਾਇਆ ਕਿ ਕਿਸੇ ਨੂੰ ਦੱਸਿਆ ਤਾਂ ਉਹ ਸਾਰੇ ਟੱਬਰ ਨੂੰ ਮਾਰ ਦੇਵੇਗਾ ਪਰ ਲੜਕੀ ਨੇ ਹਿੰਮਤ ਕਰਕੇ ਆਪਣੀ ਸਕੂਲ ਅਧਿਆਪਕਾ ਤੇ ਮਾਂ ਨਾਲ ਇਹ ਗੱਲ ਸਾਂਝੀ ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ 14 ਸਾਲਾ ਬੱਚੀ ਦੀ ਮਾਂ ਤੇ ਮੁਲਜ਼ਮ ਦੀ ਪਤਨੀ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਬੀਤੇ ਦਿਨ ਰਾਤ ਕਰੀਬ 8 ਵਜੇ ਉਸਦੇ ਪਤੀ ਰਣ ਬਹਾਦਰ, ਜੋ ਕਿ ਮੂਲ ਰੂਪ 'ਚ ਗੋਪਾਲਾ ਲਿਵਾਂਗ ਥਾਣਾ ਲਿਵਾਂਗ ਜ਼ਿਲਾ ਕਾਠਮੰਡੂ (ਨੇਪਾਲ) ਦਾ ਰਹਿਣ ਵਾਲਾ ਹੈ, ਨੇ ਧੀ ਕਲਪਨਾ (ਕਾਲਪਨਿਕ ਨਾਂ) ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਦੱਸਿਆ ਕਿ ਕਲਪਨਾ 9ਵੀਂ ਜਮਾਤ 'ਚ ਪੜ੍ਹਦੀ ਹੈ। ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਚੁੱਪ ਕਰਵਾ ਦਿੱਤਾ। ਕਿਸੇ ਤਰ੍ਹਾਂ ਹਿੰਮਤ ਕਰਕੇ ਬੱਚੀ ਨੇ ਸਾਰੀ ਗੱਲ ਆਪਣੀ ਅਧਿਆਪਕਾ ਤੇ ਮਾਂ ਨੂੰ ਦੱਸ ਦਿੱਤੀ। ਬੱਚੀ ਨੇ ਕਿਹਾ ਕਿ ਉਸ ਦਾ ਪਿਓ ਅਸ਼ਲੀਲ ਹਰਕਤਾਂ ਤਾਂ ਕਾਫੀ ਸਮਾਂ ਪਹਿਲਾਂ ਤੋਂ ਕਰਨ ਲੱਗਾ ਸੀ। ਬਾਅਦ 'ਚ ਉਸ ਨੇ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਪਰ ਬੀਤੇ ਦਿਨ ਜਦੋਂ ਉਸ ਨੇ ਜਬਰ-ਜ਼ਨਾਹ ਕੀਤਾ ਤਾਂ ਗੱਲ ਸਾਹਮਣੇ ਆ ਗਈ। ਬੱਸ ਅੱਡਾ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਤਰਸੇਮ ਲਾਲ ਨੇ ਦੱਸਿਆ ਕਿ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਰਣ ਬਹਾਦਰ ਵਿਰੁੱਧ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।