40 ਕਿਲੋ ਭੁੱਕੀ ਸਮੇਤ ਵਿਅਕਤੀ ਕਾਬੂ

07/25/2017 6:18:22 AM

ਫਤਿਹਗੜ੍ਹ ਸਾਹਿਬ(ਟਿਵਾਣਾ)- ਥਾਣਾ ਸਰਹਿੰਦ ਅਧੀਨ ਚੌਕੀ ਨਬੀਪੁਰ ਨੇ 40 ਕਿਲੋ ਭੂਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਨਬੀਪੁਰ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੇਜਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬੂਥਗੜ੍ਹ ਜ਼ਿਲਾ ਲੁਧਿਆਣਾ ਤੇ ਵਿਨੋਦ ਕੁਮਾਰ ਵਾਸੀ ਲੁਧਿਆਣਾ ਆਪਣੀ ਇੰਡੀਗੋ ਕਾਰ 'ਚ ਸਵਾਰ ਹੋ ਕੇ ਰਾਜਪੁਰਾ ਤੋਂ ਸਰਹਿੰਦ ਵੱਲ ਆ ਰਹੇ ਹਨ ਤੇ ਇਸ ਕਾਰ 'ਚ ਭੁੱਕੀ ਲੱਦੀ ਹੋਈ ਹੈ, ਉਕਤ ਵਿਅਕਤੀ ਵੱਖ-ਵੱਖ ਸ਼ਹਿਰਾਂ 'ਚ ਭੁੱਕੀ ਵੇਚਦੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਮਾਧੋਪੁਰ ਚੌਕ ਨੇੜੇ ਨਾਕਾਬੰਦੀ ਦੌਰਾਨ ਕਾਰ ਨੂੰ ਰੋਕਣ ਲਈ ਹੱਥ ਦਿੱਤਾ ਤਾਂ ਕਾਰ ਯੂ ਟਰਨ ਲੈ ਕੇ ਵਾਪਸ ਰਾਜਪੁਰਾ ਸਾਈਡ ਨੂੰ ਭਜਾ ਕੇ ਲੈ ਗਏ। ਜਦੋਂ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਸੀਜ਼ ਹੋ ਕੇ ਨਬੀਪੁਰ ਨੇੜੇ ਰੁਕ ਗਈ, ਜਿਸ 'ਚੋਂ ਵਿਨੋਦ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਤੇ ਮੇਜਰ ਸਿੰਘ ਨੂੰ 40 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।