ਚੋਰੀ ਦੀਆਂ ਗੱਡੀਆਂ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

07/19/2017 1:04:03 AM

ਅਬੋਹਰ(ਸੁਨੀਲ)—ਡੈਮੇਜ ਵ੍ਹੀਕਲਾਂ ਦੇ ਚੈਸੀਜ਼ ਨੰਬਰ ਤੇ ਇੰਜਣ ਨੰਬਰ ਬਦਲ ਕੇ ਚੋਰੀ ਦੇ ਵ੍ਹੀਕਲਾਂ 'ਤੇ ਲਾ ਕੇ ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾ ਕੇ ਵੇਚਣ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਸੀ. ਆਈ. ਏ. ਸਟਾਫ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਮੁਖੀ ਮੇਜਰ ਸਿੰਘ, ਸਹਾਇਕ ਸਬ ਇੰਸਪੈਕਟਰ ਸ਼ਰਨਜੀਤ ਸਿੰਘ, ਸਹਾਇਕ ਸਬ ਇੰਸਪੈਕਟਰ ਸਵਰਣ ਸਿੰਘ, ਹੌਲਦਾਰ ਭੁਪਿੰਦਰ ਸਿੰਘ ਤੇ ਨਿਰਮਲ ਸਿੰਘ ਅਤੇ ਪੁਲਸ ਪਾਰਟੀ ਨੇ ਡੈਮੇਜ ਵ੍ਹੀਕਲਾਂ ਦੇ ਚੈਸੀਜ਼ ਨੰਬਰ ਤੇ ਇੰਜਣ ਨੰਬਰ ਬਦਲ ਕੇ ਚੋਰੀ ਦੇ ਵ੍ਹੀਕਲਾਂ 'ਤੇ ਲਾ ਕੇ ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾ ਕੇ ਵੇਚਣ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਭੁਪਿੰਦਰ ਸਿੰਘ ਉਰਫ ਹੈਪੀ, ਸੁਸ਼ੀਲ ਕੁਮਾਰ ਉਰਫ ਸੋਨੂੰ, ਵਿਕਰਮ, ਸੁਖਾ ਉਰਫ ਗੁਜਾ ਨੂੰ ਗ੍ਰਿਫਤਾਰ ਕਰਕੇ ਨਗਰ ਥਾਣਾ ਨੰ. 2 'ਚ ਮਾਮਲਾ ਦਰਜ ਕੀਤਾ ਸੀ। ਇਸ ਗਿਰੋਹ ਦੇ ਦੋ ਦੋਸ਼ੀਆਂ ਕੋਲੋਂ  13 ਗੱਡੀਆਂ ਬਰਾਮਦ ਹੋਈਆਂ ਸਨ। ਇਨ੍ਹਾਂ 'ਚੋਂ ਦੋ ਦੋਸ਼ੀ ਹੈਪੀ ਤੇ ਸੁਖਾ ਨੂੰ 10 ਦਿਨ ਦੇ ਪੁਲਸ ਰਿਮਾਂਡ ਦੇ ਬਾਅਦ ਜੇਲ ਭੇਜਿਆ ਜਾ ਚੁੱਕਿਆ ਹੈ। ਬਾਕੀ ਦੋ ਵਿਕਰਮ ਪੁੱਤਰ ਰਾਮਸਵਰੂਪ ਵਾਸੀ ਗੁੰਮਜਾਲ, ਸੁਸ਼ੀਲ ਕੁਮਾਰ ਉਰਫ ਸੋਨੂੰ ਪੁੱਤਰ ਹੇਤਰਾਮ ਵਾਸੀ ਬਸੰਤ ਨਗਰੀ ਨੂੰ ਪੁਲਸ ਰਿਮਾਂਡ ਖਤਮ ਹੋ ਜਾਣ ਬਾਅਦ ਮਾਣਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ ਗਏ।