ਲੁੱਟ-ਖੋਹ ਕਰਨ ਵਾਲੀਆਂ ਮਹਿਲਾਵਾਂ ਨੂੰ ਪੁਲਸ ਰਿਮਾਂਡ ਬਾਅਦ ਭੇਜਿਆ ਜੇਲ

07/12/2017 12:19:05 AM

ਅਬੋਹਰ(ਸੁਨੀਲ, ਰਹੇਜਾ)—ਨਾਰਕੋਟਿਕਸ ਸੈੱਲ ਰੇਂਜ ਮੁਖੀ ਸਜਨ ਸਿੰਘ ਤੇ ਸਹਾਇਕ ਸਬ-ਇੰਸਪੈਕਟਰ ਰਮੇਸ਼ ਸਿੰਘ ਨੇ ਪੁਲਸ ਪਾਰਟੀ ਸਮੇਤ 4 ਮਹਿਲਾਵਾਂ ਨੂੰ ਇਸ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਕਿ ਇਹ ਮਹਿਲਾਵਾਂ ਇਸ ਖੇਤਰ ਵਿਚ ਆਪਣੇ ਆਪ ਨੂੰ ਰਿਸ਼ਤੇਦਾਰ ਦੱਸ ਕੇ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਲੁੱਟ-ਖੋਹ ਕਰਦੀਆਂ ਹਨ। ਚਾਰਾਂ ਮਹਿਲਾਵਾਂ ਖਿਲਾਫ ਨਗਰ ਥਾਣਾ ਅਬੋਹਰ ਨਗਰ ਥਾਣਾ ਨੰ. 1 'ਚ ਮਾਮਲਾ ਦਰਜ ਕੀਤਾ ਗਿਆ। ਚਾਰਾਂ ਮਹਿਲਾਵਾਂ ਨੂੰ ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਚਾਰਾਂ ਮਹਿਲਾਵਾਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਰਿਮਾਂਡ ਵਿਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਮਹਿਲਾਵਾਂ ਨੇ ਕੁਝ ਦਿਨ ਪਹਿਲਾਂ ਇਕ ਵਕੀਲ ਦਾ ਕੜਾ ਵੀ ਉਤਾਰਿਆ ਸੀ ਅਤੇ ਇਕ ਹੋਰ ਮਾਮਲੇ ਵਿਚ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਸੱਸ ਨੂੰ ਵਰਗਲਾ ਕੇ ਗੱਡੀ ਵਿਚ ਬਿਠਾ ਕੇ ਜਸਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਡੰਗਰਖੇੜਾ ਦੀਆਂ ਕੰਨਾਂ ਦੀਆਂ ਵਾਲੀਆਂ ਉਤਾਰ ਲਈਆਂ ਸੀ। ਇਸੇ ਤਰ੍ਹਾਂ ਕਈ ਹੋਰ ਮਾਮਲੇ ਸਾਹਮਣੇ ਆਏ ਹਨ। ਚਾਰਾਂ ਮਹਿਲਾਵਾਂ ਖਿਲਾਫ ਫਿਰੋਜ਼ਪੁਰ, ਮੁਕਤਸਰ, ਬਠਿੰਡਾ ਤੇ ਹੋਰ ਸ਼ਹਿਰਾਂ ਵਿਚ ਮਾਮਲੇ ਦਰਜ ਹਨ। ਚਾਰਾਂ ਮਹਿਲਾਵਾਂ ਸੁਰਜੀਤ ਕੌਰ ਉਰਫ ਜੀਤਾ ਪਤਨੀ ਮਿਠੂ ਸਿੰਘ ਵਾਸੀ ਬਰਨਾਲਾ, ਨਬੀ ਪਤਨੀ ਦੀਪ ਸਿੰਘ ਵਾਸੀ ਬਰਨਾਲਾ, ਰਾਣੋ ਪਤਨੀ ਗੁਲਜ਼ਾਰ ਸਿੰਘ ਵਾਸੀ ਬਰਨਾਲਾ, ਕੈਲੋ ਪਤਨੀ ਭੋਲਾ ਸਿੰਘ ਵਾਸੀ ਬਰਨਾਲਾ ਨੂੰ 2 ਦਿਨ ਦੇ ਪੁਲਸ ਰਿਮਾਂਡ ਬਾਅਦ ਮਾਨਯੋਗ ਜੱਜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਸੀਨੀਅਰ ਜੱਜ ਅਮਰੀਸ਼ ਕੁਮਾਰ ਨੇ ਉਨ੍ਹਾਂ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ।