ਨਾਜਾਇਜ਼ ਸ਼ਰਾਬ ਬਰਾਮਦ, 2 ਕਾਬੂ, 4 ਦੋਸ਼ੀ ਫ਼ਰਾਰ

06/23/2017 11:45:15 PM

ਜਲਾਲਾਬਾਦ(ਸੇਤੀਆ, ਬੰਟੀ, ਟੀਨੂੰ, ਬਜਾਜ)—ਥਾਣਾ ਸਦਰ ਜਲਾਲਾਬਾਦ ਪੁਲਸ ਨੇ ਚਾਰ ਵੱਖ-ਵੱਖ ਥਾਵਾਂ ਤੋਂ ਮਿਲੀ ਪੁਖਤਾ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਦੌਰਾਨ 1700 ਲਿਟਰ ਲਾਹਣ ਅਤੇ 56 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਚਾਰੋਂ ਦੋਸ਼ੀ ਫ਼ਰਾਰ ਹੋ ਗਏ । ਜਾਂਚ ਅਧਿਕਾਰੀ ਐੱਚ. ਸੀ. ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਢਾਬ ਕੜਿਆਲ ਪੁਲ ਸੇਮ ਨਾਲਾ 'ਤੇ 600 ਲਿਟਰ ਲਾਹਣ ਅਤੇ ਭੱਠੀ ਦਾ ਸਾਮਾਨ ਬਰਾਮਦ ਹੋਇਆ, ਜਦੋਂ ਕਿ ਦੋਸ਼ੀ ਜਰਨੈਲ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਢਾਬ ਖੁਸ਼ਹਾਲ ਜੋਈਆਂ ਭੱਜ ਗਿਆ । ਜਾਂਚ ਅਧਿਕਾਰੀ ਐੱਚ. ਸੀ. ਬਗੀਚਾ ਸਿੰਘ ਨੇ ਦੱਸਿਆ ਕਿ ਮਹਾਲਮ ਪੈਟਰੋਲ ਪੰਪ 'ਤੇ ਦੋਸ਼ੀ ਰੌਣਕ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਹਾਲਮ ਤੋਂ 6 ਬੋਤਲਾਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ।  
ਜਾਂਚ ਅਧਿਕਾਰੀ ਸਤਪਾਲ ਨੇ ਦੱਸਿਆ ਕਿ ਵਿਜੇ ਮਹਾਲਮ ਪੈਟਰੋਲ ਪੰਪ 'ਤੇ ਗੋਗਾ ਬਾਈ ਪਤਨੀ ਸੁਮਨ ਸਿੰਘ ਵਾਸੀ ਮਹਾਲਮ ਤੋਂ 50 ਬੋਤਲਾਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ । ਜਾਂਚ ਅਧਿਕਾਰੀ ਐੱਚ. ਸੀ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਲਜਿੰਦਰ ਸਿੰਘ ਉਰਫ ਬਿੱਟੂ ਪੁੱਤਰ ਖੁਸ਼ਹਾਲ ਸਿੰਘ ਉਰਫ ਕਿਸ਼ੋਰ ਸਿੰਘ ਵਾਸੀ ਮਹਾਲਮ ਦੇ ਘਰੋਂ 1100 ਲਿਟਰ ਲਾਹਣ ਬਰਾਮਦ ਹੋਈ ਪਰ ਦੋਸ਼ੀ ਭੱਜ ਨਿਕਲਿਆ । ਪੁਲਸ ਨੇ ਉਕਤ ਚਾਰਾਂ ਦੋਸ਼ੀਆਂ 'ਤੇ ਪਰਚਾ ਦਰਜ ਕਰ ਲਿਆ ਹੈ । ਪਿੰਡ ਰਹੀਮੇ ਕੇ ਅਤੇ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਦੇ ਇਲਾਕੇ ਵਿਚੋਂ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਵਾ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਤਨਾਮ ਸਿੰਘ ਪੁੱਤਰ ਚੱਕਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਸਰੇ ਪਾਸੇ ਥਾਣਾ ਸਿਟੀ ਦੇ ਹੌਲਦਾਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੁਲਸ ਨੇ ਸੇਵਾ ਸਿੰਘ ਪੁੱਤਰ ਰਤਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ।