ਫੌਜ ਖੇਤਰ ’ਚ ਡਰੋਨ ਵਰਗੀ ਵਸਤੂ ਦੀ ਵਰਤੋਂ ਕਰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਇੱਕ ਨਾਮਜ਼ਦ

10/15/2021 11:53:26 AM

ਗੁਰਦਾਸਪੁਰ (ਸਰਬਜੀਤ) - ਥਾਣਾ ਸਿਟੀ ਦੀ ਪੁਲਸ ਨੇ ਫੌਜ ਖੇਤਰ ਵਿੱਚ ਡਰੋਨ ਵਰਗੀ ਵਸਤੂ ਦੀ ਵਰਤੋਂ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਬੇਦਾਰ ਮੈਜਰ ਭੁਪਿੰਦਰ ਚੰਦ 19 ਬਟਾਲੀਅਨ ਬ੍ਰਗੇਡ ਗਾਰਦ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 14 ਅਕਤੂਬਰ ਨੂੰ ਸਵੇਰੇ 09.15 ਵਜੇ ਉਨ੍ਹਾਂ ਦੇ ਬਟਾਲੀਆਨ ਕਰਮਚਾਰੀਆਂ ਵੱਲੋਂ ਇੱਕ ਅਣਪਛਾਤੀ ਉਡਾਣ ਵਸਤੂ , ਜੋ ਡਰੋਨ ਦੀ ਤਰ੍ਹਾਂ ਵਿਖਾਈ ਦੇ ਰਹੀ ਸੀ, ਨੂੰ ਘੁੰਮਦਾ ਹੋਇਆ ਵੇਖਿਆ ਗਿਆ। 

ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)

ਉਨ੍ਹਾਂ ਨੇ ਦੱਸਿਆ ਕਿ ਉਹ ਚੀਜ਼ ਕਰੀਬ 5/6 ਫੁੱਟ ਲੰਬੀ ਅਤੇ ਉਸ ਦਾ ਰੰਗ ਚਿੱਟਾ ਸੀ, ਜੋ ਨੰਗਲੀ ਸਕੂਲ ਸਾਇਡ ਤੋਂ ਆਇਆ ਸੀ। ਉਸ ਚੀਜ਼ ਨੂੰ ਇਸ ਯੂਨਿਟ ਦੇ ਪੂਰੇ ਸਥਾਨ ’ਤੇ ਘੁੰਮਦਾ ਵੇਖਿਆ ਗਿਆ, ਜੋ ਥੋੜੇ ਸਮੇਂ ਵਿੱਚ ਉਸੇ ਪਾਸੇ ਨੂੰ ਵਾਪਿਸ ਚਲਾ ਗਿਆ। ਫੌਜ ਦੇ ਖੇਤਰਾਂ ਵਿੱਚ ਘੱਟ ਉਡਾਣ ਵਾਲੀਆਂ ਵਸਤੂਆਂ ਦੀ ਮਨਾਹੀ ਹੈ। ਇਸ ਤਰਾਂ ਕਿਸੇ ਨਾਮਲੂਮ ਵਿਅਕਤੀ ਵੱਲੋਂ ਫੌਜ ਦੇ ਖੇਤਰ ਵਿੱਚ ਡਰੋਨ ਵਰਗੀ ਵਸਤੂ ਦੀ ਵਰਤੋਂ ਕਰਕੇ ਨਿਯਮਾ ਦੀ ਉਲੰਘਣਾ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

rajwinder kaur

This news is Content Editor rajwinder kaur