ਚੰਡੀਗੜ੍ਹ 'ਚ ਤੋੜੀਆਂ ਗਈਆਂ ਝੁੱਗੀਆਂ, ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਹੋਏ ਬੇਘਰ (ਤਸਵੀਰਾਂ)

03/04/2023 1:59:53 PM

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਸ਼ਹਿਰ 'ਚ ਗੈਰ ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਕਰ ਰਿਹਾ ਹੈ। ਇਸ ਦੇ ਤਹਿਤ ਹੀ ਅੱਜ ਸੈਕਟਰ-26 ਦੀ ਮੰਡੀ 'ਚ ਕਈ ਨਾਜਾਇਜ਼ ਕਬਜ਼ਿਆਂ ਨੂੰ ਢਾਹ ਦਿੱਤਾ ਗਿਆ। ਨਗਰ ਨਿਗਮ, ਅਸਟੇਟ ਆਫ਼ਿਸ ਅਤੇ ਮੰਡੀ ਬੋਰਡ ਦੇ ਅਫ਼ਸਰਾਂ ਵੱਲੋਂ ਸਾਂਝੇ ਤੌਰ 'ਤੇ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ 50-60 ਦੇ ਕਰੀਬ ਨਾਜਾਇਜ਼ ਤੌਰ 'ਤੇ ਬਣੀਆਂ ਝੁੱਗੀਆਂ ਨੂੰ ਤੋੜ ਦਿੱਤਾ ਗਿਆ।

ਇਹ ਵੀ ਪੜ੍ਹੋ : ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਗੰਦਾ ਕੰਮ, ਬੰਦ ਕਮਰੇ 'ਚ ਲੱਗਦੀ ਸੀ ਜਿਸਮ ਦੀ ਬੋਲੀ (ਤਸਵੀਰਾਂ)

ਅਸਟੇਟ ਆਫਿਸ ਦੇ ਇਨਫੋਰਸਮੈਂਟ ਇੰਸਪੈਕਟਰ ਰਮੇਸ਼ ਕਲਿਆਣ ਨੇ ਦੱਸਿਆ ਕਿ ਇੱਥੇ ਦੁਬਾਰਾ ਨਾਜਾਇਜ਼ ਕਬਜ਼ੇ ਨਾ ਹੋਣ, ਇਸ ਲਈ ਇੱਥੇ ਫੇਸਿੰਗ ਕੀਤੀ ਜਾਵੇਗੀ ਅਤੇ ਨਾਜਾਇਜ਼ ਕਬਜ਼ਾ ਧਾਰੀਆਂ 'ਤੇ ਨਜ਼ਰ ਰੱਖੀ ਜਾਵੇਗੀ।

ਇੱਥੇ ਜਿਨ੍ਹਾਂ ਲੋਕਾਂ ਦੀਆਂ ਝੁੱਗੀਆਂ ਤੋੜੀਆਂ ਗਈਆਂ ਹਨ, ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ ਅਤੇ ਉਨ੍ਹਾਂ ਕੋਲ ਰਿਹਾਇਸ਼ੀ ਸਬੂਤ ਵੀ ਸਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰ ਤੋੜ ਦਿੱਤੇ।

ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੂੰ ਜਹਾਜ਼ ਚੜ੍ਹਾਉਣ ਦੀ ਤਿਆਰੀ ਕਰ ਰਹੇ ਸੀ ਮਾਪੇ, ਵਿਹੜੇ 'ਚ ਵਿੱਛ ਗਏ ਮੌਤ ਦੇ ਸੱਥਰ

ਲੋਕਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਖ਼ਰਾਬ ਹੋ ਜਾਵੇਗੀ। ਹੁਣ ਇੱਥੋਂ ਉੱਜੜੇ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਵੀ ਸਤਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਹਾਇਸ਼ੀ ਸਬੂਤਾਂ 'ਤੇ ਰਾਸ਼ਨ ਵੀ ਮਿਲ ਰਿਹਾ ਸੀ ਅਤੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਬਾਕੀ ਦਸਤਾਵੇਜ਼ ਵੀ ਇਨ੍ਹਾਂ ਪਤਿਆਂ 'ਤੇ ਹੀ ਬਣਾਏ ਗਏ ਸਨ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita