ਸੁਨੀਲ ਜਾਖੜ ਦਾ ਇੱਕ ਹੋਰ ਖੁੱਸਿਆ ਅਹੁਦਾ, ਕਿੱਕੀ ਢਿੱਲੋਂ ਦਾ ਭਰਾ ਵੀ ਕੀਤਾ ਲਾਂਭੇ

07/21/2021 11:09:01 PM

ਜਲੰਧਰ (ਬਿਊਰੋ)- ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਆਪਣੀ ਟੀਮ ‘ਚ ਬਦਲਾਅ ਕਰਦਿਆਂ ਕਈਆਂ ਨੂੰ ਅਹੁਦੇ ਤੋਂ ਹਟਾ ਕੇ ਨਵਿਆਂ ਨੂੰ ਲਗਾਇਆ ਗਿਆ ਹੈ। ਹਟਾਉਣ ਵਾਲਿਆਂ ‘ਚ ਸੁਨੀਲ ਜਾਖੜ ਸ਼ਾਮਲ ਹਨ ਜਿੰਨਾ ਨੂੰ ਚੇਅਰਮੈਨ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਕਾਂਗਰਸੀ ਲੀਡਰ ਸੁਨੀਲ ਜਾਖੜ ਤੋਂ ਪਾਰਟੀ ਦੀ ਪ੍ਰਧਾਨਗੀ ਤੋਂ ਬਾਅਦ ਇਹ ਦੂਸਰਾ ਅਹੁਦਾ ਖੁੱਸਿਆ ਹੈ। ਜਾਖੜ ਦੀ ਜਗ੍ਹਾ ਹੁਣ ਰਾਜਾ ਰਣਧੀਰ ਸਿੰਘ ਨੇ ਲੈ ਲਈ ਹੈ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਸਮੇਂ ਦੀ ਮੰਗ : ਗਿਲਜੀਆਂ (ਵੀਡੀਓ)

ਉਨ੍ਹਾਂ ਦੇ ਨਾਲ ਕਿੱਕੀ ਢਿੱਲੋਂ ਦੇ ਭਰਾ ਜੈਸੀ ਢਿੱਲੋਂ ਨੂੰ ਵੀ PRSA ਨੇ ਜੁਆਂਇੰਟ ਸੈਕਟਰੀ ਦੇ ਅਹੁਦੇ ਤੋਂ ਹਟਾਇਆ ਹੈ। ਖਾਸ ਗੱਲ ਇਹ ਰਹੀ ਹੈ ਕਿ ਨਵੀਂਆਂ ਨਿਯੁਕਤੀਆਂ ‘ਚ ਅਕਾਲੀ ਦਲ ਦੇ ਬੰਦੇ ਸ਼ਾਮਲ ਕੀਤੇ ਗਏ ਹਨ। ਅਕਾਲੀ ਦਲ ਦੇ ਨੌਜਵਾਨ ਆਗੂ ਤੇ SOI ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ- ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਬਰਿੰਦਰ ਢਿਲੋਂ ਤੇ ਕੈਪਟਨ ਸੰਦੀਪ ਸੰਧੂ ਨੂੰ ਤੁਰੰਤ ਕੀਤਾ ਜਾਵੇ ਮੁਅੱਤਲ : ਬਡਹੇੜੀ

ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਬੌਬੀ ਬਾਦਲ ਨੂੰ ਵੀ ਸੈਕਟਰੀ ਜਨਰਲ ਦਾ ਅਹੁਦਾ ਦਿੱਤੇ ਜਾਣ ਦੀ ਖ਼ਬਰ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਚੀਫ ਪੈਟਰਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਹਨ।

Bharat Thapa

This news is Content Editor Bharat Thapa