ਹੁਸ਼ਿਆਰਪੁਰ ਤੋਂ ਡੇਰਾ ਬਾਬਾ ਨਾਨਕ ਜਾਣ ਵਾਲੀ ਸਲਾਨਾ ਇਤਿਹਾਸਕ 4 ਦਿਨਾਂ ਪੈਦਲ ਸੰਗ ਯਾਤਰਾ ਹੋਈ ਸ਼ੁਰੂ

03/01/2024 5:31:44 PM

ਟਾਂਡਾ ਉੜਮੁੜ/ਗੁਰਦਾਸਪੁਰ(ਪਰਮਜੀਤ ਸਿੰਘ ਮੋਮੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ ਨੂੰ ਜਾਣ ਵਾਲੀ ਇਤਿਹਾਸਕ ਸਲਾਨਾ ਪੈਦਲ ਸੰਗ ਯਾਤਰਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਬੋਲੇ ਸੋ ਨਿਹਾਲ ਦੇ  ਜੈਕਾਰਿਆਂ ਵਿੱਚ ਆਰੰਭ ਹੋ ਗਈ।  ਯਾਤਰਾ ਜਥੇ ਦੇ ਮੁੱਖ ਸੇਵਾਦਾਰ ਜਥੇਦਾਰ ਜਥੇਦਾਰ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਈ 4  ਦਿਨਾਂ ਪੈਦਲ ਸਨ ਯਾਤਰਾ ਚਾਰ ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚੇਗੀ। ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਪਿੰਡ ਖਡਿਆਲਾ ਸੈਣੀਆਂ ਦੇ ਗੁਰੂ ਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਸਲਾਨਾ ਪੈਦਲ ਸੰਗ ਯਾਤਰਾ ਸ਼ੁਰੂ ਹੋ ਗਈ ਹੈ। 

ਸਲਾਨਾ ਪੈਦਲ ਸੰਗ ਯਾਤਰਾ ਅੱਜ ਪਿੰਡ ਖਡਿਆੜਾ ਸਿਆਣੀਆਂ ਤੋਂ ਆਰੰਭ ਹੋ ਕੇ ਸਲਾਨਾ ਪੈਦਲ ਸੰਗ ਯਾਤਰਾ ਅੱਜ ਪਿੰਡ ਖੱਡਿਆਲਾ ਸੈਣੀਆਂ ਤੋਂ ਸ਼ੁਰੂ ਹੋ ਕੇ ਦੇਰ ਰਾਤ ਟਾਂਡਾ ਦੇ ਪਿੰਡ ਕੋਟਲੀ ਜੰਡ   ਪਹੁੰਚੇਗੀ ਅਤੇ ਰਾਤਰੀ ਦਾ ਵਿਸ਼ਰਾਮ ਕਰਨ ਉਪਰੰਤ ਅੰਮ੍ਰਿਤ ਵੇਲੇ 2 ਮਾਰਚ ਨੂੰ ਇਹ ਯਾਤਰਾ ਅਗਲੇ ਪੜਾਅ ਲਈ ਟਾਂਡਾ ਮਿਆਣੀ ਰੋਡ ਰਾਹੀਂ ਬਿਆਸ ਦਰਿਆ ਭੇਟਾ ਪੱਤਣ ਪਾਰ ਕਰਨ ਉਪਰੰਤ ਹਰਚੋਵਾਲ (ਗੁਰਦਾਸਪੁਰ) ਲਈ ਰਵਾਨਾ ਹੋਵੇਗੀ। 

ਹਰਚੋਵਾਲ ਦੂਸਰੀ ਅਤੇ ਘੁਮਾਣ ਕਲਾ ਵਿੱਚ ਤੀਸਰੀ ਰਾਤਰੀ ਦਾ ਵਿਸ਼ਰਾਮ ਕਰਨ ਉਪਰੰਤ ਇਹ ਯਾਤਰਾ ਕਰੀਬ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚੇਗੀ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ-ਨਾਲ ਕਰੀਬ 2 ਮਹੀਨੇ ਚੱਲਣ ਵਾਲੇ ਸਲਾਨਾ ਜੋੜ ਮੇਲੇ ਵਿਚ ਭਾਗ ਲਵੇਗੀ। 

ਇਸ ਸਲਾਨਾ ਇਤਿਹਾਸਿਕ ਯਾਤਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸੰਤ ਬਾਬਾ ਸੁਖਦੇਵ ਸਿੰਘ ਬੇਦੀ, ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਯੂਥ ਆਗੂ ਸਰਬਜੀਤ ਸਿੰਘ ਮੋਮੀ ਸਮੂਹ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਸਲਾਨਾ ਪੈਦਲ ਯਾਤਰਾ ਨੂੰ ਮੁੱਖ ਰੱਖਦਿਆਂ ਜਿੱਥੇ ਵੱਖ ਵੱਖ ਗੁਰੂ ਘਰਾਂ ਵਿੱਚ ਦੀਪ ਮਾਲਾ ਕੀਤੀ ਗਈ ਉਥੇ ਹੀ ਸਲਾਨਾ ਪੈਦਲ ਸਿੰਘ ਯਾਤਰਾ ਦੀ ਸੰਗਤ ਦੀ ਸੇਵਾ ਵਾਸਤੇ ਟਾਂਡਾ ਹੁਸ਼ਿਆਰਪੁਰ ਮਾਰਗ 'ਤੇ ਜਗ੍ਹਾ-ਜਗ੍ਹਾ ਲੰਗਰ ਵੀ ਲਗਾਏ ਗਏ ਹਨ। ਉਧਰ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਲਾਨਾ ਯਾਤਰਾ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

shivani attri

This news is Content Editor shivani attri