ਕੈਪਟਨ ਅਮਰਿੰਦਰ ਸਿੰਘ ਦੇ OSD ਅੰਕਿਤ ਬਾਂਸਲ ਨੇ ਕਾਂਗਰਸ ਹਾਈਕਮਾਨ ਨੂੰ ਦਿੱਤੀ ਚੁਣੌਤੀ, ਕਹੀਆਂ ਵੱਡੀਆਂ ਗੱਲਾਂ

06/24/2021 10:53:41 AM

ਜਲੰਧਰ (ਚੋਪੜਾ)-  ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੇ ਪੰਜਾਬ ਕਾਂਗਰਸ ਦੇ ਘਮਾਸਾਨ ਦਰਮਿਆਨ ਇਕ ਨਵਾਂ ਹੰਗਾਮਾ ਉਸ ਵੇਲੇ ਖੜ੍ਹਾ ਹੋ ਗਿਆ ਜਦੋਂ ਮੁੱਖ ਮੰਤਰੀ ਦੇ ਆਫੀਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਅੰਕਿਤ ਬਾਂਸਲ ਨੇ ਕਾਂਗਰਸ ਹਾਈਕਮਾਨ ਨੂੰ ਇਕ ਤਰ੍ਹਾਂ ਚੁਣੌਤੀ ਭਰੇ ਅੰਦਾਜ਼ ਵਿਚ ਨਸੀਹਤ ਦੇ ਦਿੱਤੀ। ਅੰਕਿਤ ਨੇ ਆਪਣੀ ਫੇਸਬੁੱਕ ਵਾਲ ’ਤੇ ਪੋਸਟ ਅਪਲੋਡ ਕਰਕੇ ਲਿਖਿਆ ਹੈ ਕਿ ਇਹ ਉਹੀ ਹਾਈਕਮਾਨ ਹੈ, ਜਿਸ ਨੇ ਕੈਪਟਨ ਦੀ ਸ਼ਖਸੀਅਤ ਨੂੰ ਘੱਟ ਕਰਕੇ 10 ਸਾਲ ਤਕ ਪਾਰਟੀ ਨੂੰ ਪੰਜਾਬ ’ਚ ਸੱਤਾ ਤੋਂ ਬਾਹਰ ਰੱਖਿਆ ਸੀ।

ਇਹ ਵੀ ਪੜ੍ਹੋ: ਜਲੰਧਰ: 30 ਸਾਲਾ ਨੌਜਵਾਨ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਸਵਾਲੀਆ ਅੰਦਾਜ਼ ਵਿਚ ਲਿਖਿਆ ਕਿ ਪੰਜਾਬ ਵਿਚ ਕਾਂਗਰਸ ਨੂੰ ਕਿਸ ਨੇ ਮੁੜ-ਸੁਰਜੀਤ ਕੀਤਾ? ਉਨ੍ਹਾਂ ਕਾਂਗਰਸ ਹਾਈਕਮਾਨ ਦੇ ਨੇਤਾਵਾਂ ਨੂੰ ਚੇਤਾਇਆ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਿਚ ਕਾਂਗਰਸ ਹਨ। ਅੰਕਿਤ ਨੇ ਲਿਖਿਆ ਕਿ ਜਿਹੜੇ ਲੋਕ ਸੁਫ਼ਨਿਆਂ ਦੀ ਜ਼ਮੀਨ ’ਤੇ ਖੜ੍ਹੇ ਹਨ, ਉਨ੍ਹਾਂ ਨੂੰ ਅਸੀਂ ਮੁੜ ਧੂੜ ਚਟਾਵਾਂਗੇ। ਅਸੀਂ ਆਪਣੇ ਕਪਤਾਨ ਨਾਲ ਖੜ੍ਹੇ ਹਾਂ। ਇਸ ਪੋਸਟ ਉਪਰੰਤ ਕਾਂਗਰਸ ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵਿਚ ਸੱਤਾ ਦਾ ਸੁੱਖ ਦੇਣ ਲਈ ਮੁੱਖ ਮੰਤਰੀ ਦੇ ਓ. ਐੱਸ. ਡੀ. ਦੇ ਅਹੁਦੇ ਨਾਲ ਨਿਵਾਜਿਆ ਗਿਆ ਹੋਵੇ ਅਤੇ ਜਿਹੜੇ ਲੋਕ ਪਿਛਲੇ ਸਾਢੇ 4 ਸਾਲਾਂ ਤੋਂ ਸਰਕਾਰੀ ਸੁੱਖ-ਸਹੂਲਤਾਂ ਪ੍ਰਾਪਤ ਕਰ ਰਹੇ ਹੋਣ, ਅਜਿਹੇ ਲੋਕ ਸਿਆਸੀ ਤੌਰ ’ਤੇ ਖੁੱਲ੍ਹੇਆਮ ਕਾਂਗਰਸ ਹਾਈਕਮਾਨ ਖ਼ਿਲਾਫ਼ ਬਗਾਵਤੀ ਬੋਲ, ਬੋਲ ਕੇ ਪਾਰਟੀ ਨੂੰ ਕਿਸ ਹੈਸੀਅਤ ਨਾਲ ਚੈਲੰਜ ਕਰ ਸਕਦੇ ਹਨ।

ਇਹ ਵੀ ਪੜ੍ਹੋ:  ਹਾਈਕਮਾਨ ਨੂੰ ਮਿਲਣ ਦੇ ਬਾਅਦ ਬੋਲੇ ਪ੍ਰਤਾਪ ਬਾਜਵਾ, ਦੱਸਿਆ ਕਿਹੜੇ ਮੁੱਦਿਆਂ ’ਤੇ ਹੋਈ ਚਰਚਾ (ਵੀਡੀਓ)

ਗੌਤਮ ਸੇਠ ਨੇ ਏ. ਆਈ. ਸੀ. ਸੀ. ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੂੰ ਦਿੱਤੀ ਸ਼ਿਕਾਇਤ
ਮੁੱਖ ਮੰਤਰੀ ਦੇ ਓ. ਐੱਸ. ਡੀ. ਵੱਲੋਂ ਹਾਈਕਮਾਨ ਨੂੰ ਇਕ ਤਰ੍ਹਾਂ ਕੀਤੇ ਗਏ ਚੈਲੰਜ ਦਾ ਮਾਮਲਾ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਕੇ. ਸੀ. ਵੇਣੂਗੋਪਾਲ ਤਕ ਪਹੁੰਚ ਗਿਆ ਹੈ, ਜਿਸ ਉਪਰੰਤ ਓ. ਐੱਸ. ਡੀ. ’ਤੇ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਬੁਲਾਰੇ ਗੌਤਮ ਸੇਠ ਨੇ ਵੇਣੂਗੋਪਾਲ ਨੂੰ ਇਸ ਪੋਸਟ ਸਬੰਧੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਕਾਂਗਰਸ ਵਿਚ ਹਾਈਕਮਾਨ ਸੁਪਰੀਮ ਅਤੇ ਸਤਿਕਾਰਯੋਗ ਹੈ। ਕਾਂਗਰਸੀ ਨੇਤਾਵਾਂ ਵਿਚ ਮਤਭੇਦ ਅਤੇ ਮੁੱਦਿਆਂ ਦੀ ਲੜਾਈ ਹੋ ਸਕਦੀ ਹੈ ਪਰ ਹਾਈਕਮਾਨ ਖ਼ਿਲਾਫ਼ ਲਿਖੀ ਪੋਸਟ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਵੇਣੂਗੋਪਾਲ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ। ਆਸ ਹੈ ਕਿ ਇਸ ਤਰ੍ਹਾਂ ਦੀ ਪੋਸਟ ਦਾ ਪਾਰਟੀ ਸਖ਼ਤ ਨੋਟਿਸ ਲਵੇਗੀ ਅਤੇ ਓ. ਐੱਸ. ਡੀ. ’ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਮੁੱਦਿਆਂ ਅਤੇ ਵਿਚਾਰਾਂ ਦੀ ਲੜਾਈ ਲੜ ਸਕਦਾ ਹੈ ਪਰ ਹਾਈਕਮਾਨ ’ਤੇ ਉਂਗਲ ਚੁੱਕਣ ਦਾ ਹੱਕ ਨਾ ਤੁਹਾਨੂੰ ਕਦੇ ਸੀ ਅਤੇ ਨਾ ਹੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri