ਆਂਗਣਵਾੜੀ ਮੁਲਾਜ਼ਮਾਂ ਮੁੱਖ ਮੰਤਰੀ ਦੇ ਨਾਂ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ

07/11/2017 2:59:00 AM

ਸ੍ਰੀ ਮੁਕਤਸਰ ਸਾਹਿਬ,   (ਪਵਨ, ਭੁਪਿੰਦਰ)-  ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ ਤੇ ਚੇਅਰਪਰਸਨ ਵੀਰਪਾਲ ਕੌਰ ਲੱਖੇਵਾਲੀ ਦੀ ਅਗਵਾਈ ਹੇਠ ਮੰਗਾਂ ਨੂੰ ਲੈ ਕੇ ਏ. ਡੀ. ਸੀ. ਕੁਲਵੰਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਕਿ ਆਈ. ਸੀ. ਡੀ. ਐੱਸ. ਸਕੀਮ ਨੂੰ ਵਿਭਾਗ ਬਣਾਉਂਦੇ ਹੋਏ ਆਂਗਣਵਾੜੀ ਵਰਕਰ ਨੂੰ ਦਰਜਾ-3 ਅਤੇ ਹੈਲਪਰ ਨੂੰ ਦਰਜਾ-4 ਦਿੱਤਾ ਜਾਵੇ, ਕਰਮਚਾਰੀ ਬਣਨ ਤੱਕ 44ਵੀਂ ਤੇ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਿਸ਼ਾਂ ਲਾਗੂ ਕਰਦੇ ਹੋਏ ਵਰਕਰਾਂ ਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆ ਕੇ ਵਰਕਰ ਨੂੰ 18000 ਅਤੇ ਹੈਲਪਰ ਨੂੰ 15000 ਰੁਪਏ ਉਜਰਤ ਦਿੱਤੀ ਜਾਵੇ, ਲੇਬਰ ਬੋਰਡ ਦੀਆਂ ਸਿਫਾਰਿਸ਼ਾਂ ਅਨੁਸਾਰ ਈ. ਐੱਸ. ਆਈ. ਅਤੇ ਈ. ਪੀ. ਐੱਫ਼. ਦੇ ਘੇਰੇ ਵਿਚ ਲਿਆ ਕੇ ਗਰੈਚੂਟੀ ਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, 3 ਤੋਂ 6 ਸਾਲਾਂ ਤੱਕ ਦੇ ਬੱਚਿਆਂ ਦੇ ਬੌਧਿਕ ਤੇ ਸਰੀਰਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਆਂਗਣਵਾੜੀ ਸੈਂਟਰਾਂ ਵਿਚ ਦਾਖਲਾ ਯਕੀਨੀ ਬਣਾਇਆ ਜਾਵੇ, ਐਡਵਾਈਜ਼ਰੀ ਬੋਰਡ ਅਧੀਨ ਚੱਲਦੇ ਆਈ. ਸੀ. ਡੀ. ਐੱਸ. ਦੇ ਪ੍ਰਾਜੈਕਟ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਲਿਆਂਦੇ ਜਾਣ, ਸਰਕਾਰੀ ਸਕੂਲਾਂ ਵਿਚ ਦਾਖਲੇ ਸਮੇਂ ਆਂਗਣਵਾੜੀ ਸੈਂਟਰ ਛੱਡਣ ਦਾ ਸਰਟੀਫਿਕੇਟ ਲਾਜ਼ਮੀ ਬਣਾਇਆ ਜਾਵੇ, ਸੈਂਟਰਾਂ ਵਿਚ ਬਿਜਲੀ-ਪਾਣੀ ਦਾ ਪ੍ਰਬੰਧ ਕਰ ਕੇ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤਾ ਜਾਵੇ, ਸੈਂਟਰਾਂ ਵਿਚ ਗੈਸ ਸਿਲੰਡਰਾਂ-ਚੁੱਲ੍ਹਿਆਂ ਅਤੇ ਹੈਲਪਰਾਂ ਦਾ ਪ੍ਰਬੰਧ ਕੀਤਾ ਜਾਵੇ, ਲੰਬੀ ਛੁੱਟੀ ਦੌਰਾਨ ਵਰਕਰ ਨੂੰ ਦਿੱਤੇ ਜਾਣ ਵਾਲੇ ਅਡੀਸ਼ਨਲ ਚਾਰਜ 50 ਤੋਂ ਵਧਾ ਕੇ 500 ਰੁਪਏ ਕੀਤੇ ਜਾਣ ਅਤੇ ਏ. ਐੱਨ. ਐੱਮ. ਦੀਆਂ ਅਸਾਮੀਆਂ 'ਚ ਰਾਖਵਾਂਕਰਨ ਕੀਤਾ ਜਾਵੇ।  ਇਸ ਮੌਕੇ ਉਨ੍ਹਾਂ ਨਾਲ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਨੀਨਾ ਰਾਣੀ ਸੋਥਾ, ਮੀਤ ਪ੍ਰਧਾਨ ਵੀਰਪਾਲ ਕੌਰ, ਪਰਮਜੀਤ ਕੌਰ ਗਿਲਜੇਵਾਲਾ, ਬਿੰਦਰ ਕੌਰ, ਪ੍ਰਕਾਸ਼ ਕੌਰ, ਪਰਮਜੀਤ ਕੌਰ ਗਿੱਦੜਬਾਹਾ, ਸਵਿਤਾ ਰਾਣੀ, ਪਰਮਜੀਤ ਕੌਰ ਚੱਕ, ਪ੍ਰਕਾਸ਼ ਕੌਰ ਦੌਲਾ, ਛਿੰਦਰਪਾਲ ਕੌਰ ਚੱਕ, ਸੁਰਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਗੁਰਦੀਪ ਕੌਰ, ਗੁਰਮੀਤ ਕੌਰ, ਪ੍ਰੀਤਮ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।