ਗੁਰਦੁਆਰਾ ਸਾਹਿਬ 'ਚ 'ਅਨੰਦ ਕਾਰਜ' ਵੇਲੇ ਗ੍ਰੰਥੀ ਸਿੰਘ ਨੇ ਜੋ ਕੀਤਾ, ਹੈਰਾਨ ਰਹਿ ਗਈਆਂ ਸਭ ਸੰਗਤਾਂ

11/18/2022 11:11:34 AM

ਅੰਮ੍ਰਿਤਸਰ (ਸਰਬਜੀਤ) : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਵਿਖੇ ਅਨੰਦ ਕਾਰਜ ਦੌਰਾਨ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਚਲਾਈ ਗਈ ਲਾਵਾਂ ਦੀ ਮਰਿਆਦਾ 'ਚ ਫੇਰਬਦਲ ਕਰਦਿਆਂ ਚਾਰ ਦੀ ਬਜਾਏ ਪੰਜ ਲਾਵਾਂ ਪੜ੍ਹ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਅਨੰਦ ਕਾਰਜ ਕਰਵਾਉਣ ਆਏ ਦੋਵੇਂ ਪਰਿਵਾਰਾਂ ਦੇ ਨਾਲ-ਨਾਲ ਸੰਗਤਾਂ ਵੀ ਇਹ ਲਾਵਾਂ ਦਾ ਪਾਠ ਸੁਣ ਕੇ ਹੈਰਾਨ ਹੋ ਗਈਆਂ। ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਵਿਖੇ 2 ਪਰਿਵਾਰ ਬੀਤੇ ਦਿਨੀਂ ਅਨੰਦ ਕਾਰਜ ਲਈ ਪਹੁੰਚੇ ਸਨ, ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਮਰਿਆਦਾ ਮੁਤਾਬਕ ਪਹਿਲੀਆਂ ਤਿੰਨ ਲਾਵਾਂ ਦਾ ਪਾਠ ਕੀਤਾ ਅਤੇ ਰਾਗੀ ਸਿੰਘਾਂ ਨੇ ਵੀ ਲਾਵਾਂ ਦੇ ਪਾਠ ਨੂੰ ਸ਼ਬਦੀ ਰੂਪ 'ਚ ਗਾਇਨ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਪੈੱਗ ਲਾਉਣ ਵਾਲਿਆਂ ਦੇ ਮਤਲਬ ਦੀ ਖ਼ਬਰ, ਸਾਹਮਣੇ ਆਈ ਨਵੇਂ ਰੇਟਾਂ ਦੀ ਸੂਚੀ (ਵੀਡੀਓ)

ਹੈਰਾਨੀਜਨਕ ਗੱਲ ਉਦੋਂ ਹੋਈ, ਜਦੋਂ ਚੌਥੀ ਲਾਂਵ ਪੜ੍ਹਨ ਦੀ ਬਜਾਏ ਗ੍ਰੰਥੀ ਸਿੰਘ ਨੇ ਦੂਜੀ ਵਾਰ ਮੁੜ ਤੋਂ ਤੀਜੀ ਲਾਂਵ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਗੀ ਸਿੰਘ ਨੇ ਵੀ ਮਜਬੂਰੀ ਨੂੰ ਦੇਖਦੇ ਹੋਏ ਤੀਜੀ ਲਾਂਵ ਨੂੰ ਸ਼ਬਦੀ ਰੂਪ 'ਚ ਗਾਇਨ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਲਿਆ ਜਾ ਸਕਦੈ ਵੱਡਾ ਫ਼ੈਸਲਾ

ਪਹਿਲਾਂ ਇਸ ਘਟਨਾ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਪਰ ਫਿਰ ਗ੍ਰੰਥੀ ਸਿੰਘ ਦੀ ਪੜਤਾਲ ਲਗਾ ਦਿੱਤੀ ਗਈ ਹੈ। ਇਸ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੇ ਦੱਸਿਆ ਕਿ ਗ੍ਰੰਥੀ ਸਿੰਘ ਨੇ ਵੱਡੀ ਭੁੱਲ ਕੀਤੀ ਹੈ। ਇਸ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita