ਗੁਆਂਢੀ ਵਲੋਂ ਜ਼ਬਰਦਸਤੀ ਦੀ ਕੋਸ਼ਿਸ਼, ਮਾਮਲਾ ਦਰਜ਼

08/19/2018 8:46:47 PM

ਵਲਟੋਹਾ (ਬਲਜੀਤ ਸਿੰਘ) ਪੁਲਸ ਚੌਕੀ ਘਰਿਆਲਾ ਨੇੜੇ ਪੈਂਦੇ ਪਿੰਡ ਭਾਈ ਲੱਧੂ ਵਿਖੇ ਫ਼ੌਜੀ ਦੀ ਪਤਨੀ ਨੂੰ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਵੱਲੋਂ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਲਵਿੰਦਰ ਕੌਰ ਪਤਨੀ ਦਲਬੀਰ ਸਿੰਘ ਫੌਜੀ ਨੇ ਦੱਸਿਆ ਕਿ 13 ਅਗਸਤ ਵਾਲੇ ਦਿਨ ਮੈਂ ਆਪਣੇ ਘਰ ਬਾਥਰੂਮ ਵਿਚ ਨਹਾ ਰਹੀ ਸੀ ਕਿ ਸਾਡੇ ਗੁਆਂਢ ਵਿੱਚ ਰਹਿੰਦਾ ਇੱਕ ਲੜਕਾ ਜਿਸ ਦਾ ਮੈਂ ਨਾ ਲਿਖਤੀ ਸ਼ਿਕਾਇਤ ਵਿੱਚ ਥਾਣਾ ਸਦਰ ਪੱਟੀ ਵਿਖੇ ਦਿੱਤਾ ਹੋਇਆ ਹੈ। ਉਹ ਸਾਡੇ ਘਰ ਦੀ ਕੰਧ ਟੱਪ ਕੇ ਮੇਰੇ ਬਾਥਰੂਮ ਵਿੱਚ ਦਾਖਲ ਹੋ ਗਿਆ ਅਤੇ ਮੇਰੇ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੈਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਆਵਾਜ਼ ਸੁਣ ਕੇ ਸਾਡੇ ਗੁਆਂਢ ਵਿੱਚ ਰਹਿੰਦੇ ਲੋਕ ਇਕੱਠੇ ਹੋ ਕੇ ਦਰਵਾਜ਼ਾ ਖੜਕਾਉਣ ਲੱਗੇ ਤਾਂ ਉਕਤ ਵਿਅਕਤੀ ਪਿੱਛਿਓਂ ਦੀ ਕੰਧ ਟੱਪ ਕੇ ਭੱਜ ਗਿਆ। ਇਸ ਸਾਰੀ ਗੱਲ ਮੈਂ ਆਪਣੇ ਪਤੀ ਦਲਬੀਰ ਸਿੰਘ ਜੋ ਕਿ ਪਠਾਨਕੋਟ ਵਿੱਚ ਇੰਡੀਅਨ ਆਰਮੀ ਵਿੱਚ ਡਿਊਟੀ ਕਰਦਾ ਹੈ ਉਨ੍ਹਾਂ ਨੂੰ ਇਸ ਸਾਰੀ ਘਟਨਾ ਬਾਰੇ ਦੱਸਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਲਵਿੰਦਰ ਕੌਰ ਦੇ ਪਤੀ ਦਲਬੀਰ ਸਿੰਘ ਫੌਜੀ ਨੇ ਕਿਹਾ ਕਿ ਮੈਨੂੰ ਜਦ ਮੈਨੂੰ ਇਹ ਸਾਰੀ ਘਟਨਾ ਬਾਰੇ ਪਤਾ ਲੱਗਾ ਤਾਂ ਮੈਂ 14 ਦੀ ਸ਼ਾਮ ਨੂੰ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਘਰ ਆਇਆ ਅਤੇ 15 ਅਗਸਤ ਨੂੰ ਮੈਂ ਥਾਣਾ ਸਦਰ ਪੱਟੀ ਵਿਖੇ ਇਹ ਸਾਰੀ ਘਟਨਾ ਦੀ ਲਿਖਤੀ ਸ਼ਿਕਾਇਤ ਦਿੱਤੀ। ਚਾਰ ਦਿਨ ਬੀਤ ਜਾਣ ਦੇ ਬਾਅਦ ਪੁਲਸ ਥਾਣਾ ਸਦਰ ਪੱਟੀ ਵਲੋਂ ਮਾਮਲਾ ਦਰਜ਼ ਕਰ ਲਿਆ ਗਿਆ। ਐੱਸ.ਐੱਚ.ਓ. ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਹੈ।