ਦਸਤਾਰ ਦੀ ਸ਼ਾਨ ਲਈ ਇਸ ਇਨਸਾਨ ਨੇ ਛੱਡਿਆ ਫਰਾਂਸ (ਵੀਡੀਓ)

05/25/2018 6:09:32 PM

ਅੰਮ੍ਰਿਤਸਰ/ਨਵੀਂ ਦਿੱਲੀ (ਕਮਲ) : ਦਸਤਾਰ ਦੀ ਸ਼ਾਨ ਬਰਕਰਾਰ ਰੱਖਣ ਲਈ 29 ਸਾਲ ਤੋਂ ਵਿਦੇਸ਼ 'ਚ ਰਹਿ ਰਹੇ ਵਿਅਕਤੀ ਨੇ ਪਹਿਲਾਂ ਤਾਂ ਕਾਨੂੰਨੀ ਲੜਾਈ ਲੜੀ ਤੇ ਫਿਰ ਕੇਸ ਜਿੱਤਣ ਤੋਂ ਬਾਅਦ ਫਰਾਂਸ ਛੱਡ ਕੇ ਆਪਣੇ ਵਤਨ ਵਾਪਸ ਪਰਤ ਆਇਆ। ਅੱਜ ਜਿਥੇ ਵਿਦੇਸ਼ ਜਾਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਤੋਂ ਗੁਰੇਜ਼ ਨਹੀਂ ਕਰਦੇ ਉੱਥੇ ਹੀ ਸਿੱਖੀ ਦੀ ਸ਼ਾਨ ਦੀ ਦਸਤਾਰ ਦੇ ਲਈ ਰਣਜੀਤ ਸਿੰਘ ਫਰਾਂਸ ਛੱਡ ਭਾਰਤ ਵਾਪਸ ਪਰਤ ਆਇਆ ਹੈ। 
ਅਸਲ 'ਚ ਫਰਾਂਸ 'ਚ ਦਸਤਾਰ ਬੰਨ੍ਹਣ 'ਤੇ ਮਨਾਹੀ ਹੈ, ਜਿਸ ਕਾਰਨ ਉੱਥੇ ਕੋਈ ਵੀ ਸਰਕਾਰੀ ਦਸਤਾਵੇਜ਼ ਬਣਾਉਣ ਲਈ ਦਸਤਾਰ ਉਤਾਰ ਕੇ ਫੋਟੋ ਲਈ ਜਾਂਦੀ ਹੈ ਪਰ ਰਣਜੀਤ ਸਿੰਘ ਵਲੋਂ ਕੋਰਟ ਦਾ ਦਰਵਾਜ਼ਾ ਖਟਖਟਾ ਕੇ ਦਸਤਾਰ ਲਈ ਲੜਾਈ ਗਈ। ਉਨ੍ਹਾਂ ਦੀ ਇਹ ਕਾਨੂੰਨੀ ਲੜਾਈ ਯੂਨਾਈਟਿਡ ਤੱਕ ਵੀ ਪਹੁੰਚੀ ਹੈ। ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਨੂੰ ਜਿੱਤ ਦਸਤਾਰ ਵਾਲੀ ਫੋਟੋ ਨਾਲ ਡਾਕੂਮੈਂਟ ਬਣਾਏ। 
ਇਸ ਦੌਰਾਨ ਡੀ. ਐੱਸ. ਜੀ. ਐੱਮ. ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਰਣਜੀਤ ਸਿੰਘ ਵਲੋਂ ਫਰਾਂਸ ਛੱਡ ਕੇ ਆਪਣੇ ਦੇਸ਼ ਪਰਤਣ ਨੂੰ ਉਨ੍ਹਾਂ ਦੀ ਮਹਾਨਤਾ ਦੱਸਿਆ ਹੈ।