ਪੰਜਾਬ ਪੁਲਸ ਦੀ ਪਾਠਸ਼ਾਲਾ, ਵੇਖੋ ਕਿਵੇਂ ਮੁਲਾਜ਼ਮ ਬੱਚਿਆਂ ਨੂੰ ਸਿਖਾ ਰਿਹੈ ਨੈਤਿਕ ਗੁਣ (ਵੀਡੀਓ)

07/28/2019 1:59:15 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਪੁਲਸ ਦੇ ਤੁਸੀਂ ਕਈ ਰਿਸ਼ਵਤਖੋਰ ਤੇ ਭ੍ਰਿਸ਼ਟ ਪੁਲਸ ਮੁਲਾਜ਼ਮ ਤਾਂ ਵੇਖੋ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਲਸ ਮੁਲਾਜ਼ਮ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੇ ਇਲਾਕੇ ਦਾ ਹੀਰੋ ਹੈ। ਅਸੀਂ ਗੱਲ ਕਰ ਰਹੇ ਹਾਂ ਏ. ਐੱਸ. ਆਈ. ਅਸ਼ਵਨੀ ਕੁਮਾਰ ਦੀ, ਜੋ ਗੁੰਮਟਾਲਾ ਪੁਲਸ ਸਟੇਸ਼ਨ 'ਚ ਤਾਇਨਾਤ ਹੈ। ਅਸ਼ਵਨੀ ਕੁਮਾਰ ਆਪਣੀ ਡਿਊਟੀ ਦੇ ਨਾਲ-ਨਾਲ ਸਲੱਮ ਏਰੀਏ ਦੀ ਬੱਚਿਆਂ ਨੂੰ ਇਕ ਮੰਚ 'ਤੇ ਇਕੱਠਾ ਕਰ ਉਨ੍ਹਾਂ ਦੇ ਹੁਨਰ ਨੂੰ ਉਭਾਰਨ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਨਸ਼ਿਆਂ ਤੋਂ ਰਹਿਤ, ਨੈਤਿਕ ਕਦਰਾਂ-ਕੀਮਤਾਂ ਨਾਲ ਭਰੇ ਚੰਗੇ ਸਮਾਜ ਦੀ ਪਨੀਰੀ ਵੀ ਤਿਆਰ ਕਰ ਰਹੇ ਹਨ।  

ਜਾਣਕਾਰੀ ਮੁਤਾਬਕ ਏ.ਐੱਸ.ਆਈ. ਅਸ਼ਵਨੀ ਕੁਮਾਰ ਹਰ ਸ਼ਨੀਵਾਰ ਬਾਲ ਸਭਾ ਲਗਾਉਂਦੇ ਹਨ, ਜਿਸ 'ਚ ਬੱਚਿਆਂ ਨਾਲ ਹੱਸਦੇ-ਖੇਡਦੇ ਹੋਏ ਉਨ੍ਹਾਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਨੇ ਦੱਸਿਆ ਕਿ ਜਿਥੇ ਵੀ ਉਨ੍ਹਾਂ ਦੀ ਪੋਸਟਿੰਗ ਹੁੰਦੀ ਹੈ, ਉਹ ਉਥੇ ਆਪਣੇ ਵਲੋਂ ਅਜਿਹੇ ਉਪਰਾਲੇ ਜਰੂਰ ਕਰਦੇ ਹਨ।  

ਇਕ ਪਾਸੇ ਜਿਥੇ ਪੁਲਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕਰ ਰਹੀ ਹੈ, ਉਥੇ ਹੀ ਏ. ਐੱਸ. ਆਈ. ਅਸ਼ਵਨੀ ਕੁਮਾਰ ਵਲੋਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਸ਼ਿਆਂ ਖਿਲਾਫ ਤਿਆਰ ਕਰਨ ਦਾ ਇਹ ਉਪਰਾਲਾ ਵਾਕਿਆ ਹੀ ਕਾਬਿਲੇ ਤਾਰੀਫ ਹੈ। ਅੱਜ ਲੋੜ ਹੈ ਹਰ ਕਿਸੇ ਨੂੰ ਏ. ਐੱਸ. ਆਈ. ਅਸ਼ਵਨੀ ਕੁਮਾਰ ਤੋਂ ਪ੍ਰੇਰਣਾ ਲੈਣ ਦੀ ਤਾਂ ਜੋ ਇਕ ਤੰਦਰੂਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। 

Baljeet Kaur

This news is Content Editor Baljeet Kaur