ਜਲਿਆਂਵਾਲਾ ਬਾਗ : ਇਕ ਸਦੀ ਬਾਅਦ ਵੀ 'ਰੋ' ਰਿਹੈ ਬਾਗ, 'ਹੱਸ' ਰਹੀ ਹੈ ਸਿਆਸਤ

04/13/2019 10:20:41 AM

ਅੰਮ੍ਰਿਤਸਰ (ਸਫਰ) : ਜਲਿਆਂਵਾਲਾ ਬਾਗ ਦੇ ਸ਼ਹੀਦਾਂ 'ਤੇ ਸਿਆਸਤ ਕਿਵੇਂ ਹੁੰਦੀ ਰਹੀ ਹੈ, ਇਹ ਗੱਲ ਇਹ ਖਬਰ ਪੜ੍ਹ ਕੇ ਤੁਹਾਡੇ ਦਿਮਾਗ 'ਚ ਸਾਫ਼ ਹੋ ਜਾਵੇਗਾ। ਦੇਸ਼ ਦੀ ਸਿਆਸਤ ਜਿਥੇ ਸ਼ਹੀਦਾਂ ਦੀ ਸ਼ਹਾਦਤ 'ਤੇ ਸ਼ਤਾਬਦੀ ਸ਼ਰਧਾਂਜਲੀ ਸਮਾਰੋਹ ਮਨਾ ਰਹੀ ਹੈ, ਉਥੇ ਹੀ ਇਕ ਸਦੀ ਬਾਅਦ ਵੀ ਜਲਿਆਂਵਾਲਾ ਬਾਗ 'ਰੋ' ਰਿਹਾ ਹੈ, ਸਿਆਸਤ ਸ਼ਹੀਦਾਂ ਨੂੰ ਲੈ ਕੇ 'ਹੱਸ' ਰਹੀ ਹੈ। ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਲਈ 100 ਸਾਲ ਪੂਰੇ ਹੋਣ ਦੇ ਸਿਰਫ 3 ਦਿਨ ਪਹਿਲਾਂ ਕੇਂਦਰ ਸਰਕਾਰ ਵਲੋਂ ਖੋਲ੍ਹੇ ਗਏ ਟੈਂਡਰ ਨੂੰ ਕਾਂਗਰਸ ਨੇ ਚੋਣ ਸਟੰਟ ਦੱਸਿਆ ਹੈ, ਉਥੇ ਹੀ ਭਾਜਪਾ ਨੇ ਕਾਂਗਰਸ-ਮੁਕਤ ਜਲਿਆਂਵਾਲਾ ਬਾਗ ਕਹਿ ਕੇ ਵਿਕਾਸ ਦੇ ਦਾਅਵੇ ਕੀਤੇ ਹਨ। ਸਿਆਸਤ ਇਵੇਂ ਹੋ ਰਹੀ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜਿਥੇ ਸ਼ਤਾਬਦੀ ਸ਼ਰਧਾਂਜਲੀ ਸਮਾਰੋਹ 'ਤੇ ਵਿਘਨ ਪਾਉਣ ਦਾ ਦੋਸ਼ ਲਾ ਰਹੇ ਹਨ, ਉਥੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਪ੍ਰੈੱਸ ਕਾਨਫਰੰਸ ਕਰ ਕੇ ਕਹਿ ਰਹੇ ਹਨ ਕਿ ਜਲਿਆਂਵਾਲਾ ਬਾਗ ਕਾਂਗਰਸ-ਮੁਕਤ ਹੋਵੇ। 90 ਦਿਨ ਹੋ ਗਏ ਹਨ ਤੇ ਇਨ੍ਹਾਂ 90 ਦਿਨਾਂ 'ਚ ਵਿਕਾਸ ਲਈ 19 ਕਰੋੜ ਦੇ ਟੈਂਡਰ 10 ਅਪ੍ਰੈਲ ਨੂੰ ਮੋਦੀ ਸਰਕਾਰ ਕਰ ਕੇ ਖੁੱਲ੍ਹੇ ਹਨ। ਅੰਮ੍ਰਿਤਸਰ ਦੇ 2 ਸੰਸਦ ਮੈਂਬਰਾਂ (ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੇ ਭਾਜਪਾ ਦੇ ਸ਼ਵੇਤ ਮਲਿਕ) 'ਚ ਜਲਿਆਂਵਾਲਾ ਬਾਗ ਦੇ ਸ਼ਹੀਦਾਂ 'ਤੇ ਸਿਆਸਤ ਕਰਨ ਦੇ ਦੋਸ਼ ਲੱਗਦੇ ਰਹੇ ਹਨ, ਉਥੇ ਹੀ ਜਲਿਆਂਵਾਲਾ ਬਾਗ ਦੇ ਵਿਕਾਸ ਦੇ ਦਾਅਵੇ ਹਵਾ 'ਚ ਦਿਸਦੇ ਰਹੇ।

ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਪੀ. ਸੀ. ਸ਼ਰਮਾ ਕਹਿੰਦੇ ਹਨ ਕਿ ਜਲਿਆਂਵਾਲਾ ਬਾਗ ਟਰੱਸਟ ਦੇ ਐਕਟ ਮੁਤਾਬਕ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਸਹੁੰ ਲੈਂਦਾ ਹੈ, ਉਦੋਂ ਉਹ ਜਲਿਆਂਵਾਲਾ ਬਾਗ ਟਰੱਸਟ ਦਾ ਚੇਅਰਮੈਨ ਬਣ ਜਾਂਦਾ ਹੈ। ਦੇਸ਼ 'ਚ ਸਭ ਤੋਂ ਦੂਜੀ ਵੱਡੀ ਪਾਰਟੀ ਦਾ ਮੁਖੀ ਟਰੱਸਟੀ ਅਤੇ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਅਤੇ ਗਵਰਨਰ ਦੇ ਨਾਲ-ਨਾਲ ਬਾਕੀ ਟਰੱਸਟੀ ਦੀ ਪਸੰਦ ਦੇ ਹੁੰਦੇ ਹਨ। ਅਜਿਹੇ 'ਚ ਇਕ ਗੱਲ ਸਾਫ਼ ਹੈ ਕਿ ਸਿਆਸਤ ਹੁੰਦੀ ਰਹੀ ਹੈ। ਨਰਿੰਦਰ ਮੋਦੀ 5 ਸਾਲ ਤੋਂ ਚੇਅਰਮੈਨ ਹੈ ਪਰ ਟੈਂਡਰ 10 ਅਪ੍ਰੈਲ ਨੂੰ ਖੋਲ੍ਹਿਆ ਜਾਂਦਾ ਹੈ, ਭਾਜਪਾ ਦੇ ਸੰਸਦ ਮੈਂਬਰ ਕਹਿੰਦੇ ਹਨ ਕਿ 90 ਦਿਨ ਪਹਿਲਾਂ ਹੀ ਕਾਂਗਰਸ ਤੋਂ ਟਰੱਸਟ ਮੁਕਤ ਹੋਇਆ ਹੈ।

90 ਦਿਨ ਪਹਿਲਾਂ ਕਾਂਗਰਸ ਤੋਂ ਮੁਕਤ ਹੋਇਆ ਜਲਿਆਂਵਾਲਾ ਬਾਗ : ਮਲਿਕ
ਪੰਜਾਬ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਕਹਿੰਦੇ ਹਨ ਕਿ 90 ਦਿਨ ਪਹਿਲਾਂ ਹੀ ਜਲਿਆਂਵਾਲਾ ਬਾਗ ਕਾਂਗਰਸ ਤੋਂ ਮੁਕਤ ਹੋਇਆ ਹੈ, 90 ਦਿਨਾਂ 'ਚ ਮੋਦੀ ਸਰਕਾਰ ਨੇ 19 ਕਰੋੜ ਦੇ ਟੈਂਡਰ ਖੋਲ੍ਹੇ ਹਨ। ਕਾਂਗਰਸ ਨੇ ਸ਼ਹੀਦਾਂ ਨਾਲ ਮਜ਼ਾਕ ਕੀਤਾ ਹੈ।

ਮੋਦੀ ਸਾਹਿਬ 5 ਸਾਲ ਤੋਂ ਚੇਅਰਮੈਨ ਸਨ, ਟੈਂਡਰ ਹੁਣ ਕਿਉਂ ਖੋਲ੍ਹਿਆ ਗਿਆ : ਔਜਲਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਕਹਿੰਦੇ ਹਨ ਕਿ ਸ਼ਹੀਦਾਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। 19 ਮਈ ਨੂੰ ਚੋਣ ਹੈ, ਸ਼ਹੀਦਾਂ ਦੀ ਸ਼ਹਾਦਤ ਥਾਂ ਨੂੰ ਸੰਵਾਰਨ ਲਈ ਮੋਦੀ ਸਰਕਾਰ 100 ਸਾਲ ਪੂਰੇ ਹੋਣ ਦੇ 3 ਦਿਨ ਪਹਿਲਾਂ ਟੈਂਡਰ ਖੋਲ੍ਹ ਕੇ ਕੀ ਸਾਬਿਤ ਕਰਨਾ ਚਾਹੁੰਦੀ ਹੈ, ਚੋਣ ਸਟੰਟ ਹੈ। ਸ਼ਹੀਦਾਂ 'ਤੇ ਰਾਜਨੀਤੀ। ਭਾਜਪਾ ਦੀ ਸੋਚੀ-ਸਮਝੀ ਰਣਨੀਤੀ ਹੈ।

Baljeet Kaur

This news is Content Editor Baljeet Kaur