ਸਬ-ਇੰਸਪੈਕਟਰ ਬੀਬੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਮਜੀਠੀਆ ਨੂੰ ਲਾਈ ਗੁਹਾਰ

10/10/2020 5:01:10 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਜੰਡਿਆਲਾ ਇਲਾਕੇ 'ਚ ਵਾਲੇ ਇਕ ਨੌਜਵਾਨ ਵਲੋਂ ਪੁਲਸ ਮੁਲਾਜ਼ਮ ਬੀਬੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਨੌਜਵਾਨ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਤੇ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਪੰਜਾਬ ਪੁਲਸ ਦੀ ਮੁਲਾਜ਼ਮ ਸਬ-ਇੰਸਪੈਕਟਰ ਬੀਬੀ ਨੂੰ ਦੱਸਿਆ ਹੈ।

ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ
ਵੀਡੀਓ 'ਚ ਉਸ ਨੇ ਦੱਸਿਆ ਕਿ ਸਬ-ਇੰਸਪੈਕਟਰ ਉਸ ਕਾਫ਼ੀ ਤੰਗ ਪਰੇਸ਼ਾਨ ਕਰਦੀ ਹੈ, ਜਿਸ ਤੋਂ ਦੁਖੀ ਹੋ ਕੇ ਮੈਂ ਮਰਨ ਲੱਗਾ ਹਾਂ ਕਿਉਂਕਿ ਉਹ ਮੈਨੂੰ ਬਲੈਕਮੇਲ ਕਰਦੀ ਹੈ ਤੇ ਹੁਣ ਤੱਕ 17-18 ਲੱਖ ਰੁਪਏ ਖਾ ਚੁੱਕੀ ਹੈ। ਉਹ ਮੈਨੂੰ ਮਾਰਨ ਦੀਆਂ ਵੀ ਧਮਕੀਆਂ ਦੇ ਰਹੀ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਜੀਣ ਦਾ ਕੋਈ ਰਾਸਤਾ ਨਹੀਂ। ਉਹ ਮੈਨੂੰ ਕਾਂਗਰਸੀ ਵਿਧਾਇਕ ਦੇ ਨਾਂ 'ਤੇ ਵੀ ਧਮਕੀਆਂ ਦੇ ਰਹੀ ਹੈ। ਇਸ ਨੇ ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਕਿਹਾ ਮੈਂ ਸ਼ੁਰੂ ਤੋਂ ਹੀ ਅਕਾਲੀ ਦਲ ਦੀ ਸਪੋਟ 'ਚ ਰਿਹਾ ਹਾਂ ਤੇ ਤੁਸੀਂ ਅੱਗੇ ਆ ਕੇ ਮੈਨੂੰ ਇਨਸਾਫ਼ ਦਿਵਾਓ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

ਜਾਣਕਾਰੀ ਮੁਤਾਬਕ ਨੌਜਵਾਨ ਵਿੱਕੀ ਅੰਮ੍ਰਿਤਸਰ ਦੇ ਇਕ ਹੋਟਲ 'ਚ ਰਹਿ ਰਿਹਾ ਸੀ, ਜਿਥੇ ਪੱਖੇ ਨਾਲ ਫਾਹਾ ਲੈ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਤਨੀ ਨੇ ਦੱਸਿਆ ਕਿ ਉਕਤ ਪੁਲਸ ਵਾਲੀ ਪਹਿਲਾਂ ਉਸ ਨਾਲ ਪੜ੍ਹਾਉਂਦੀ ਸੀ ਤੇ ਉਸ ਦੇ ਪਤੀ ਨੂੰ ਪਸੰਦ ਕਰਦੀ ਸੀ। ਉਸ ਨੇ ਦੱਸਿਆ ਕਿ ਉਹ ਕਹਿੰਦੀ ਸੀ ਕਿ ਮੈਂ ਤੇਰੇ ਕੋਲੋਂ ਵਿੱਕੀ ਨੂੰ ਖੋਹ ਕੈ ਲੈ ਜਾਵਾਂਗੀ। ਉਸ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਮੇਰੇ ਪਤੀ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਸਬ-ਇਸੰਪੈਕਟਰ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੈ, ਜਿਸ ਤੋਂ ਦੁਖੀ ਹੋ ਕੇ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਸ ਨੇ ਰੋਂਦੇ ਹੋਏ ਗੁਹਾਰ ਲਗਾਈ ਕਿ ਉਕਤ ਪੁਲਸ ਵਾਲੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਨੇ ਮੇਰੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਾਨੀ ਨਾਲ ਗੈਂਗਰੇਪ ਕਰਨ ਵਾਲੇ ਦਰਿੰਦਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ.ਓ. ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਤ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਜਾਂਚ ਕੀਤੀ ਜਾਵੇ।

Baljeet Kaur

This news is Content Editor Baljeet Kaur