ਨਵਜੋਤ ਕੌਰ ਸਿੱਧੂ ਨੇ ਮੰਨਿਆ ਸਮਾਗਮ 'ਚ ਸਨ ਕਮੀਆਂ (ਵੀਡੀਓ)

10/21/2018 4:54:31 PM

ਅੰਮ੍ਰਿਤਸਰ (ਰਮਨਦੀਪ ਸੋਢੀ) : ਅੰਮ੍ਰਿਤਸਰ 'ਚ ਸ਼ੁੱਕਰਵਾਰ ਵਾਪਰੇ ਭਿਆਨਕ ਰੇਲ ਹਾਦਸੇ 'ਚ ਨਵਜੋਤ ਕੌਰ ਸਿੱਧੂ ਨੇ ਰੇਲਵੇ ਦਾ ਕਸੂਰ ਕੱਢਿਆ ਹੈ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਗੇਟਮੈਨ ਨੂੰ ਚਾਹੀਦਾ ਸੀ ਕਿ ਉਹ ਰੇਲਵੇ ਨੂੰ ਇਸ ਸਬੰਧੀ ਚੌਕਸ ਕਰਦਾ। ਗੈਟਮੇਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਤੇ ਟਰੇਨ ਨੂੰ ਅਲਟ ਕਰਨ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਇਥੇ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਬੰਧੀ ਰੇਲਵੇ ਨੂੰ ਵੀ ਪਤਾ ਸੀ ਤੇ ਉਸ ਨੂੰ ਚਾਹੀਦਾ ਸੀ ਕਿ ਇਸ ਸਬੰਧੀ ਰੇਲਵੇ ਪੁਲਸ ਨੂੰ ਅਲਟ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਮਾਗਮ ਵਾਲੀ ਜਗ੍ਹਾ 'ਤੇ ਹਨੇਰਾ ਸੀ ਤੇ ਰੌਸ਼ਨੀ ਦਾ ਪ੍ਰਬੰਧ ਕਰਨਾ ਵੀ ਉਥੇ ਦੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀ। 

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਜੌੜਾ ਫਾਟਕ ਨੇੜੇ ਦੁਸਹਿਰਾ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ 60 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ।