ਗੈਂਗਸਟਰ ਦੀ ਮਜੀਠੀਆ ਨੂੰ ਫੇਸਬੁੱਕ ''ਤੇ ਸ਼ਰੇਆਮ ਧਮਕੀ, ਕਿਹਾ ''ਹੁਣ ਤੇਰਾ ਨੰਬਰ ਲੱਗੂ''

12/27/2019 6:47:33 PM

ਅੰਮ੍ਰਿਤਸਰ : ਪੰਜਾਬ 'ਚ ਗੈਂਗਸਟਰਵਾਦ ਵੱਧਦਾ ਹੀ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਜੇਲਾਂ ਦੀਆਂ ਸਲਾਖਾਂ ਦਾ ਵੀ ਕੋਈ ਖੌਫ ਨਹੀਂ ਹੈ। ਇਹ ਗੈਂਗਸਟਰ ਜੇਲਾਂ 'ਚ ਬੈਠ ਕੇ ਆਪਣਾ ਨਸ਼ੇ ਦਾ ਕਾਰੋਬਾਰ ਅਤੇ ਨੈੱਟਵਰਕ ਚਲਾ ਰਹੇ ਹਨ। ਸੀਨੀਅਰ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਗੈਂਗਟਰਾਂ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਸਰਕਾਰ ਦੀ ਭੂਮਿਕਾ ਨੂੰ ਕਟਿਹਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਦੇ ਚੱਲਦੇ ਪਿੱਛਲੇ ਕਈ ਦਿਨਾਂ ਤੋਂ ਜੇਲਾਂ 'ਚ ਬੰਦ ਅਤੇ ਬਾਹਰ ਬੈਠੇ ਗੈਂਗਸਟਰ ਮਜੀਠੀਆ ਨਾਲ ਰੰਜਿਸ਼ ਰੱਖ ਰਹੇ ਹਨ। ਸੋਸ਼ਲ ਮੀਡੀਆ 'ਤੇ ਗੈਂਗਸਟਰ ਨੇ ਪੋਸਟ ਪਾ ਕੇ ਮਜੀਠੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚੱਲ ਮਚ ਗਈ ਹੈ। ਗੈਂਗਸਟਰ ਦੀ ਧਮਕੀ ਭਰੀ ਪੋਸਟ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ।

ਇਥੇ ਦੱਸ ਦੇਈਏ ਕਿ ਬਟਾਲਾ 'ਚ ਅਕਾਲੀ ਨੇਤਾ ਅਤੇ ਸਰਪੰਚ ਦੀ ਹੱਤਿਆ ਦੇ ਬਾਅਦ ਬਿਕਰਮ ਮਜੀਠੀਆ ਨੇ ਜੇਲ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ 'ਤੇ ਦੋਸ਼ ਲਗਾਏ ਸੀ। ਇਸ ਦੇ ਨਾਲ ਹੀ ਉਨ੍ਹਾਂ ਕਹਿਣਾ ਸੀ ਕਿ ਪੰਜਾਬ ਪੰਜਾਬ ਸਰਕਾਰ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਦੀ ਹਰ ਪ੍ਰਕਾਰ ਨਾਲ ਮਦਦ ਕਰ ਰਹੇ ਹਨ। ਇਸ ਦੇ ਚੱਲਦੇ ਜੱਗੂ ਦਾ ਨਸ਼ੇ ਦਾ ਧੰਦਾ ਅਤੇ ਗੁੰਡਾਗਰਦੀ ਦਾ ਨੈੱਟਵਰਕ ਵੱਧਦਾ ਜਾ ਰਿਹਾ ਹੈ। ਮਜੀਠੀਆ ਵਲੋਂ ਲਗਾਏ ਗਏ ਦੋਸ਼ਾਂ ਦੇ ਬਾਅਦ ਪੰਜਾਬ ਸਰਕਾਰ 'ਚ ਹੜਕੰਪ ਮਚ ਗਿਆ। ਡੀ.ਜੀ.ਪੀ. ਵਲੋਂ ਜਾਂਚ ਦੇ ਆਦੇਸ਼ ਦਿੱਤੇ ਗਏ। ਇਸ ਜਾਂਚ 'ਚ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ।

ਮਜੀਠੀਆ ਵਲੋਂ ਸੋਮਵਾਰ ਨੂੰ ਚੰਡੀਗੜ੍ਹ 'ਚ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ 'ਚ ਜੱਗੂ ਅਤੇ ਮੰਤਰੀ ਰੰਧਾਵਾ ਦੇ ਸਬੰਧਾਂ ਦੇ ਬਾਰੇ 'ਚ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਇਹ ਪ੍ਰੈੱਸ ਕਾਨਫਰੰਸ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀ ਅਤੇ ਸੁੱਖਾ ਕਾਹਲਵਾਂ ਗਰੁੱਪ ਦੇ ਗੈਂਗਸਟਰ ਜੱਸ ਪੂਹਲਾ ਵਾਲਾ ਨੇ ਸ਼ਰੇਆਮ ਫੇਸਬੁੱਕ ਪੇਜ਼ 'ਤੇ ਮਜੀਠੀਆ ਨੂੰ ਧਮਕੀ ਦਿੱਤੀ ਹੈ। ਉਸ ਨੇ ਪੰਜਾਬੀ 'ਚ ਲਿਖਿਆ ਹੈ ਕਿ 'ਬਿਕਰਮ ਮਜੀਠੀਆ ਤੂੰ ਸਾਡੇ ਵੀਰ ਜੱਗੂ ਨੂੰ ਗਲਤ ਬੋਲ ਕੇ ਪੰਗਾ ਲੈ ਰਿਹਾ ਹੈ। ਹੁਣ ਤੱਕ ਅਸੀਂ ਚੁੱਪ ਰਹੇ ਸੀ ਹੁਣ ਤੇਰਾ ਨੰਬਰ ਲੱਗੂ'। ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਦਾ ਜੋ ਲਿੰਕ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਉਸ 'ਤੇ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ। ਮਜੀਠੀਆ ਵਲੋਂ ਗੈਂਗਸਟਰਾਂ ਨੂੰ ਮਿਲ ਰਹੀ ਧਮਕੀਆਂ ਅਤੇ ਆਪਣੇ ਜਾਨ ਨੂੰ ਖਤਰੇ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਦਿੱਤੀ ਜਾ ਚੁੱਕੀ ਹੈ। ਪੁਲਸ ਵਿਭਾਗ ਵਲੋਂ ਮਜੀਠੀਆ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ।  

Baljeet Kaur

This news is Content Editor Baljeet Kaur