ਖੁੱਲੇ ਪਏ ਬਿਜਲੀ ਮੀਟਰਾਂ ਦੇ ਮੂੰਹ ਦੇ ਰਹੇ ਹਾਦਸਿਆਂ ਨੂੰ ਸੱਦਾ

07/05/2019 3:01:27 PM

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ 'ਚ ਖੁੱਲ੍ਹੇ ਬਿਜਲੀ ਮੀਟਰਾਂ ਦੇ ਦਰਵਾਜ਼ੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਕਿ ਕਈ ਦਿਨ ਪਹਿਲਾਂ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਕੋਈ ਪੁਖਤਾ ਪ੍ਰਬੰਧ ਨਹੀਂ ਹੋਏ। ਸਥਾਨਕ ਲੋਕਾਂ ਦਾ ਕਹਿਣਾ ਕਿ ਕਈ ਸ਼ਰਾਰਤੀ ਅਨਸਰ ਕੁੰਡੀਆਂ ਪਾਕੇ ਬਿਜਲੀ ਵੀ ਚੋਰੀ ਕਰਦੇ ਹਨ। ਉਨ੍ਹਾਂ ਕਿਹਾ ਪਾਵਰਕਾਮ ਦੇ ਮੁਲਾਜ਼ਮ ਬਿਜਲੀ ਚੋਰੀ ਰੋਕਣ ਦੀ ਬਜਾਏ ਇਸ ਨੂੰ ਬੜਾਵਾ ਦੇ ਰਹੇ ਹਨ ਤੇ ਚੰਦ ਪੈਸਿਆਂ ਲਈ ਵਿਭਾਗ ਨੂੰ ਚੂਨਾ ਲਗਾ ਰਹੇ ਹਨ। ਉਨ੍ਹਾਂ ਨੇ ਬਿਜਲੀ ਚੋਰੀ ਲਈ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 

ਇਸ ਸਬੰਧੀ ਜਦੋਂ ਪੰਜਾਬ ਪਾਵਰਕਾਮ ਦੇ ਆਲਾ ਅਧਿਕਾਰੀ ਐੱਸ.ਡੀ.ਐੱਮ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਟਰ ਬਾਕਸਾਂ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਚੋਰੀ ਰੋਕਣ ਲਈ ਵਿਭਾਗ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ।

Baljeet Kaur

This news is Content Editor Baljeet Kaur