ਅੰਮ੍ਰਿਤਸਰ: 2 ਵਜੇ ਤੱਕ ਹੋਈ 42 ਫੀਸਦੀ ਵੋਟਿੰਗ, ਟਕਰਾਅ ਦੀ ਸਥਿਤੀ ਨੂੰ ਦੇਖਦੇ ਪੁਲਸ ਨੇ ਤਾਇਨਾਤ ਕੀਤੀ ਪੁਲਸ

02/14/2021 2:56:15 PM

ਅੰਮ੍ਰਿਤਸਰ (ਰਮਨ) - ਨਗਰ ਨਿਗਮ ਵਾਰਡ ਨੰਬਰ 37 ’ਚ ਜਿਥੇ ਉਪ ਚੋਣਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਉਥੇ ਹੀ ਟਕਰਾਅ ਦੀ ਸਥਿਤੀ ਵੀ ਦੇਖਣ ਨੂੰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਟਕਰਾਅ ਦਾ ਪਤਾ ਲੱਗਦੇ ਸਾਰ ਜ਼ਿਲ੍ਹੇ ਦੀ ਸਾਰੀ ਪੁਲਸ ਨੂੰ ਉਕਤ ਵਾਰਡ ਦੀ ਗਲੀ-ਗਲੀ ’ਚ ਲੱਗਾ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਤਰ੍ਹਾਂ ਦੀਆਂ ਚੋਣਾਂ ਦੇ ਸਮੇਂ ਵੱਡੀ ਗਿਣਤੀ ’ਚ ਪੁਲਸ ਫੋਰਸ ਨੂੰ ਤਾਇਨਾਤ ਕਰਨ ਦੀ ਲੋੜ ਨਹੀਂ ਪਈ ਸੀ। 

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ ਨੂੰ ਅਕਾਲੀ ਦਲ ਅਤੇ ਕਾਂਗਰਸ ਨੇ ਆਪਣੀ ਵੱਕਾਰ ਸਮਝ ਲਿਆ ਹੈ। ਵੋਟ ਪਾਉਣ ਪ੍ਰਤੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਪ ਚੋਣ ਦੌਰਾਨ ਅੱਜ ਭਾਰੀ ਧੁੰਦ ਦੇ ਬਾਵਜੂਦ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਹੋ ਰਿਹਾ ਹੈ । ਵੋਟਰ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ’ਤੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਲੰਬੀਆਂ-ਲੰਬੀਆਂ ਕਤਾਰਾਂ ਵਿਚ ਲੱਗੇ ਹੋਏ ਹਨ । ਬਹੁਤ ਸਾਰੇ ਵੋਟਰਾਂ ਨੂੰ ਆਪਣਾ ਬੋਰਡ ਲੱਭਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

12 ਵਜੇ ਤੱਕ ਦੀ ਵੋਟਿੰਗ

. 29 ਫੀਸਦੀ ਪਈ ਵੋਟ

2 ਵਜੇ ਤੱਕ ਹੋਈ ਵੋਟਿੰਗ

42 ਫੀਸਦੀ

ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਫੋਰਸ ਦੇ ਨਾਲ-ਨਾਲ ਉਕਤ ਵਾਰਡ ਵਿਚ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬਾਹਰ ਤੋਂ ਆਉਣ ਵਾਲੇ ਕਿਸੇ ਵੀ ਲੋਕਾਂ ਨੂੰ ਇਸ ਵਾਰਡ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਨਾਕਾਬੰਦੀ ਕਰਕੇ ਪੁਲਸ ਬਾਹਰੀ ਲੋਕਾਂ ਨੂੰ ਇਲਾਕੇ ’ਚ ਦਾਖਲ ਹੋਣ ਤੋਂ ਰੋਕ ਰਹੀ ਹੈ। ਦੱਸ ਦੇਈਏ ਕਿ ਇਕ ਵਾਰਡ ਦੀ ਪੋਲਿੰਗ ਮਸ਼ੀਨ ਖ਼ਰਾਬ ਹੋਣ ਦਾ ਪਤਾ ਲੱਗਾ ਹੈ, ਜਿਸ ਕਰਕੇ ਵੋਟਿੰਗ ਦਾ ਸਿਲਸਿਲਾ ਕੁਝ ਸਮੇਂ ਲਈ ਬੰਦ ਰਿਹਾ। 

rajwinder kaur

This news is Content Editor rajwinder kaur