ਸਿੱਖ ਧਰਮ ਨਾਲ ਸਬੰਧਤ ਗੁੰਮ ਹੋਏ ਦਸਤਾਵੇਜ਼ਾਂ ਦਾ ਨਹੀਂ ਲੱਗਿਆ ਕੋਈ ਪਤਾ

06/05/2019 4:47:11 PM

ਅੰਮ੍ਰਿਤਸਰ : 'ਆਪਰੇਸ਼ਨ ਬਲਿਊ ਸਟਾਰ' ਦੇ ਬਾਅਦ ਸਿੱਖ ਦੇ ਨਾਲ ਜੁੜੀ ਕਈ ਇਤਿਹਾਸਕ-ਧਾਰਮਿਕ ਪੁਸਤਕਾਂ ਤੇ ਗੁਰੂਕਾਲ ਦੀ ਧਰੋਹਰ ਵੀ ਗੁੰਮ ਹੋ ਗਈ ਸੀ। ਆਪਰੇਸ਼ਨ ਬਲਿਊ ਸਟਾਰ ਨੂੰ ਹੋਏ 35 ਸਾਲ ਬੀਤ ਚੁੱਕੇ ਹਨ ਪਰ ਸਿੱਖ ਧਰਮ ਦਾ ਇਹ ਖਜ਼ਾਨਾ ਕਿੱਥੇ ਤੇ ਕਿਸ ਦੇ ਕੋਲ ਹੈ, ਇਸ ਦਾ ਸੱਚ ਜਾਨਣ ਲਈ ਐੱਸ.ਜੀ.ਪੀ.ਸੀ. ਵਲੋਂ ਕਈ ਯਤਨ ਕੀਤੇ ਗਏ ਜੋ ਅਸਫਲ ਰਹੇ। 

1984 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਦਾ ਗਠਨ ਕੇਂਦਰ 'ਚ ਹੋਇਆ, ਐੱਸ.ਜੀ.ਪੀ.ਸੀ. ਨੇ ਸਾਰੇ 'ਸਿੱਖ ਰੈਫਰੇਂਸ ਲਾਇਬ੍ਰੇਰੀ' 'ਚ ਇਸ ਖੋਜ ਨੂੰ ਵਾਪਸ ਕਰਨ ਦੀ ਗੁਹਾਰ ਲਗਾਈ ਪਰ ਕਿਸੇ ਨੇ ਵੀ ਇਸ ਮਾਮਲੇ 'ਚ ਗੰਭੀਰਤਾ ਨਹੀਂ ਦਿਖਾਈ। ਐੱਸ.ਜੀ.ਪੀ.ਸੀ. ਨੇ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਲਈ ਆਉਣ ਵਾਲੇ ਦੇਵਗੌੜਾ, ਗੁਜਰਾਲ, ਚੰਦਰਸ਼ੇਖਰ, ਅਟਲ ਬਿਹਾਰੀ ਵਾਜਪਾਈ ਨੂੰ ਇਸ ਖਜ਼ਾਨੇ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ। ਰਾਸ਼ਟਰਪਤੀਆਂ ਨੂੰ ਵੀ ਪੱਤਰ ਲਿਖੇ ਪਰ ਨਤੀਜਾ ਕੋਈ ਨਹੀਂ ਨਿਕਲਿਆ। 15 ਸਾਲ ਪਹਿਲਾ ਜਦੋਂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦਲਮੇਘ ਸਿੰਘ ਸਨ, ਉਸ ਦੌਰਾਨ ਕੇਂਦਰ ਨੇ ਕੁਝ ਟਰੰਕ ਭੇਜੇ ਸਨ। ਜਦੋਂ ਇਨ੍ਹਾਂ ਟਰੰਕਾਂ ਨੂੰ ਖੋਲ੍ਹਿਆ ਸੀ ਉਦੋਂ ਉਸ 'ਚ ਇਕ ਦੋ ਪੁਰਾਣੇ ਪਿਸਟਲ ਤੇ ਕੱਪੜੇ ਨਿਕਲੇ ਸਨ। ਆਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਪਰਿਸਰ 'ਚ ਸਥਿਤ ਕਈ ਇਮਾਰਤਾਂ 'ਚ ਅੱਗ ਲੱਗ ਗਈ ਸੀ। ਉਸ ਸਮੇਂ ਚਰਚਾ ਸੀ ਕਿ ਭਾਰਤੀ ਸੈਨਾ ਸਿੱਖ ਰੈਫਰੇਂਸ 'ਤ ਪਈਆਂ ਇਤਿਹਾਸਕ ਤੇ ਧਾਰਮਿਕ ਮਹੱਤਵ ਦੇ ਖਜ਼ਾਨੇ ਨੂੰ ਆਪਣੇ ਟਰੰਕਾਂ 'ਚ ਭਰ ਕੇ ਲੈ ਗਈ ਸੀ। 

6 ਜੂਨ ਤੱਕ ਲਾਇਬ੍ਰੇਰੀ ਸੁਰੱਖਿਅਤ ਸੀ। ਅਜਿਹਾ ਕੋਈ ਵੀ ਨਿਸ਼ਾਨ ਨਹੀਂ ਸੀ, ਜਿਸ ਤੋਂ ਪਤਾ ਲੱਗੇ ਕਿ ਲਾਇਬ੍ਰੇਰੀ ਜਲ ਗਈ ਸੀ। ਇਸ ਲਾਇਬ੍ਰੇਰੀ 'ਚ ਸਿੱਖ ਇਤਿਹਾਸ, ਧਰਮ ਤੇ ਸਭਿਆਚਾਰ ਦਾ ਬਹੁਮੁੱਲਾ ਖਜ਼ਾਨਾ ਸੀ। ਭਾਰਤੀ ਸੈਨਾ ਇਸ ਖਜ਼ਾਨੇ ਨੂੰ ਟਰੰਕਾਂ 'ਚ ਭਰ ਕੇ ਲੈ ਗਈ ਸੀ। ਸਿੱਖਾਂ ਦੀ ਇਤਿਹਾਸਕ ਤੇ ਧਾਰਮਿਕ ਧਰੋਹਰ ਨੂੰ ਖਤਮ ਕਰਨ ਲਈ ਇਸ ਖਜ਼ਾਨੇ ਦਾ ਜਾਣਬੁੱਝ ਕੇ ਨੁਕਸਾਨ ਕੀਤਾ ਗਿਆ। ਉਸ ਸਮੇਂ ਲੋਕਾਂ ਅਨੁਸਾਰ ਸੈਨਾ ਇਥੋਂ ਕਈ ਟਰੱਕ ਭਰ ਕੇ ਖਜ਼ਾਨਾ ਲੈ ਗਈ ਸੀ। 

Baljeet Kaur

This news is Content Editor Baljeet Kaur