ਵਪਾਰ ਮੇਲੇ 'ਚ ਦਿਸਿਆ ਕੈਦੀਆਂ ਦਾ ਹੁਨਰ

12/15/2019 4:34:16 PM

ਅੰਮ੍ਰਿਤਸਰ (ਸੁਮਿਤ ਖੰਨਾ) :ਅੰਮ੍ਰਿਤਸਰ 'ਚ ਲੱਗੇ ਵਪਾਰ ਮੇਲੇ 'ਚ ਪੰਜਾਬ ਪ੍ਰਿਜ਼ਨ ਡਿਪਾਰਟਮੈਂਟ ਦਾ ਸਟਾਲ ਵਿਸ਼ੇਸ਼ ਖਿੱਚ ਦੇ ਕੇਂਦਰ ਰਿਹਾ। ਇਸ ਸਟਾਲ 'ਤੇ ਜੇਲ 'ਚ ਬੰਦ ਕੈਦੀਆਂ ਵਲੋਂ ਹੱਥੀਂ ਤਿਆਰ ਕੀਤੇ ਗਏ ਸਾਮਾਨ ਦੀ ਵਿਕਰੀ ਹੋਈ। ਗਾਹਕਾਂ ਵਲੋਂ ਵੀ ਇਸ ਸਟਾਲ 'ਚ ਖਾਸ ਦਿਲਚਸਪੀ ਵਿਖਾਈ ਗਈ ਤੇ ਜੇਲ ਵਿਭਾਗ ਵਲੋਂ ਚੁੱਕੇ ਗਏ ਇਸ ਕਦਮ ਦੀ ਸਰਾਹਨਾ ਕੀਤਾ ਗਈ। ਇਹ ਸਾਰਾ ਸਾਮਾਨ ਜੇਲ 'ਚ ਬੰਦ ਕੈਦੀਆਂ ਵਲੋਂ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟਾਲ ਲਗਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਸਰਕਾਰ ਤੇ ਜੇਲ ਵਿਭਾਗ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਸਾਮਾਨ ਸਟਾਲ 'ਚ ਵੇਚਿਆ ਜਾ ਰਿਹਾ ਇਹ ਸਾਰਾ ਜੇਲ 'ਚ ਬੰਦ ਕੈਦੀਆਂ ਵਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਲਈ ਜੋ ਸਾਮਾਨ ਲੱਗਦਾ ਹੈ ਉਹ ਸਾਰਾ ਪੰਜਾਬ ਸਰਕਾਰ ਵਲੋਂ ਕੈਦੀਆਂ ਨੂੰ ਦਿੱਤਾ ਜਾਂਦਾ ਹੈ। ਇਹ ਸਾਮਾਨ ਬਜ਼ਾਰ ਨਾਲੋਂ ਕਾਫੀ ਸਸਤਾ ਵੀ ਹੈ।

ਇਸ ਮੌਕੇ ਸਾਮਾਨ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਇਹ ਜੇਲ ਵਿਭਾਗ ਦਾ ਬਹੁਤ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਮੇਲਿਆਂ ਤੱਕ ਹੀ ਸੀਮਤ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਇਨ੍ਹਾਂ ਦੀਆਂ ਦੁਕਾਨਾਂ ਵੀ ਖੁੱਲ੍ਹਣੀਆਂ ਚਾਹੀਦੀਆਂ ਹਨ।

Baljeet Kaur

This news is Content Editor Baljeet Kaur