ਬਾਜਵਾ ਨੇ ਅਕਾਲ ਤਖਤ ਨੂੰ ਦਿੱਤੀ ਲਿਖਤੀ ਸ਼ਿਕਾਇਤ, ਸਾਰੇ ਚੈਨਲਾਂ ਨੂੰ ਮਿਲੇ ਗੁਰਬਾਣੀ ਪ੍ਰਸਾਰਨ ਦਾ ਹੱਕ

02/14/2020 12:23:43 PM

ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਜਾਰੀ ਕਰਨ ਕਿ ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਹੱਕ ਇਕ ਟੀ. ਵੀ. ਚੈਨਲ ਦੀ ਥਾਂ ਦੁਨੀਆ ਦੇ ਹਰ ਉਸ ਟੀ. ਵੀ. ਅਤੇ ਰੇਡੀਓ ਚੈਨਲ ਦਿੱਤਾ ਜਾਵੇ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਬਾਣੀ ਘਰ-ਘਰ ਪਹੁੰਚਣੀ ਚਾਹੀਦੀ ਹੈ ਤੇ ਜਿਹੜਾ ਵੀ ਕੋਈ ਚੈਨਲ ਇਸ ਦਾ ਪ੍ਰਸਾਰਨ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਦਾ ਅਧਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਕ ਚੈਨਲ ਇਸ ਤੋਂ ਬਿਜ਼ਨੈੱਸ ਕਰੇ ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਬਾਣੀ ਬਿਜ਼ਨੈੱਸ 'ਚ ਨਹੀਂ ਵਰਤੀ ਜਾਣੀ ਚਾਹੀਦੀ, ਸਗੋਂ ਗੁਰੂ ਦੇ ਪ੍ਰਚਾਰ 'ਚ ਵਰਤੀ ਜਾਣੀ ਚਾਹੀਦੀ ਹੈ।

Baljeet Kaur

This news is Content Editor Baljeet Kaur