ਤੇਜ਼ ਹਨੇਰੀ ਨਾਲ ਉੱਡੀ ਅੰਮ੍ਰਿਤਸਰ ਹਵਾਈਅੱਡੇ ਦੀ ਛੱਤ, ਐਂਟਰੀ ਗੇਟਾਂ ਨੂੰ ਵੀ ਪੁੱਜਾ ਨੁਕਸਾਨ

04/20/2018 10:07:39 AM

ਅੰਮ੍ਰਿਤਸਰ (ਇੰਦਰਜੀਤ) - ਆਸਮਾਨ 'ਚ ਛਾਏ ਕਾਲੇ ਬਦਲਾਂ ਤੋਂ ਬਾਅਦ ਪਏ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਪੰਜਾਬ ਦੇ ਕਈ ਇਲਾਕਿਆਂ 'ਚ ਤੇਜ ਹਵਾਵਾਂ ਅਤੇ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਕਈ ਥਾਵਾਂ 'ਤੇ ਜਿੱਥੇ ਮੀਂਹ ਨੇ ਪੱਕੀ ਹੋਈ ਕਣਕ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਉੱਥੇ ਹੀ ਅੱਜ ਅੰਮ੍ਰਿਤਸਰ ਏਅਰਪੋਰਟ ਦੀ ਮੇਨ ਇਮਾਰਤ ਦੀ ਛੱਤ ਦੇ ਉੱਡਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਉਸਦੇ ਨਾਲ ਲਗੇ ਗੇਟਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਕੱਲ ਕਣਕ ਦੀ ਫਸਲ ਦੀ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਮੀਂਹ ਕਿਸਾਨਾਂ ਦੀ ਤਿਆਰ ਕੀਤੀ ਹੋਈ ਫਸਲ 'ਤੇ ਪਾਣੀ ਫੇਰਨ ਦਾ ਕੰਮ ਕਰ ਰਿਹਾ ਹੈ। ਕਿਸਾਨਾਂ ਨੂੰ ਮੀਂਹ ਦੇ ਮੌਸਮ 'ਚ ਕਣਕ ਨੂੰ ਇਕੱਠੇ ਕਰਨ 'ਚ ਮੁਸ਼ਕਿਲਾਂ ਆ ਰਹੀਆਂ ਹਨ। ਇਸ ਸਬੰਧ 'ਚ ਮੌਸਮ ਵਿਭਾਗ ਦੇ ਕਿਸਾਨਾਂ ਨੂੰ 16-17 ਅਪ੍ਰੈਲ ਤੱਕ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।