ਮੋਹਲੋਵਾਲੀ ਵਿਖੇ ਸੋਨੀ ਬਰਾਦਰੀ ਦੀ ਸਾਲਾਨਾ ਮੇਲ 31 ਨੂੰ

03/26/2019 4:43:08 AM

ਅੰਮ੍ਰਿਤਸਰ (ਬੇਰੀ)-ਅੱਜ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੋਨੀ ਖੱਤਰੀ ਬਰਾਦਰੀ ਟਰੱਸਟ ਦੇ ਸਮੂਹ ਟਰੱਸਟੀਆਂ ਕ੍ਰਿਸ਼ਨ ਸੋਨੀ, ਅਰੁਣ ਸੋਨੀ, ਪ੍ਰੇਮ ਸੋਨੀ, ਜਗਦੀਸ਼ ਸੋਨੀ, ਬੱਬੂ ਸੋਨੀ, ਵਿੱਕੀ ਸੋਨੀ, ਅਮਨ ਸੋਨੀ ਅਤੇ ਸਰਪੰਚ ਨਰਿੰਦਰ ਸੋਨੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੋਨੀ (ਖੱਤਰੀ) ਬਰਾਦਰੀ ਦੀ ਸਾਲਾਨਾ ਮੇਲ 31 ਮਾਰਚ ਨੂੰ ਪਿੰਡ ਮੋਹਲੋਵਾਲੀ ਜ਼ਿਲਾ ਗੁਰਦਾਸਪੁਰ ਵਿਖੇ ਮਨਾਈ ਜਾ ਰਹੀ ਹੈ। ਜਿਸ ਸਬੰਧੀ ਸਵੇਰੇ 10 ਵਜੇ ਹਵਨ ਯੱਗ ਦਾ ਸ਼ੁਭ ਆਰੰਭ ਹੋਵੇਗਾ। ਉਪਰੰਤ ਕੀਰਤਨ ਕਰਨ ਤੋਂ ਬਾਅਦ ਦੁਪਹਿਰ 2 ਵਜੇ ਲੰਗਰ ਲਾਇਆ ਜਾਵੇਗਾ। ਉਕਤ ਟਰੱਸਟੀਆਂ ਨੇ ਸਮੂਹ ਸੋਨੀ ਬਰਾਦਰੀ ਨਾਲ ਸਬੰਧਤ ਪਰਿਵਾਰਾਂ ਨੂੰ ਇਸ ਮੇਲ ਵਿਚ ਪਹੁੰਚ ਕੇ ਆਪਣਾ ਜੀਵਨ ਸਫਲ ਕਰਦੇ ਹੋਏ ਆਪਣੇ ਜਠੇਰਿਆਂ ਅਤੇ ਮਾਤਾ ਸਤਿਯੋਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ।