ਟੀ. ਬੀ. ਦੇ ਮਰੀਜ਼ਾਂ ਦੀ ਗਿਣਤੀ ਦਾ 64 ਫ਼ੀਸਦੀ ਸਿਰਫ 7 ਦੇਸ਼ਾਂ ਵਿਚ ਹੈ, ਜਿਨ੍ਹਾਂ ਵਿਚੋਂ ਭਾਰਤ ’ਤੇ : ਡਾ. ਓਹਰੀ

03/26/2019 4:42:43 AM

ਅੰਮ੍ਰਿਤਸਰ (ਕੱਕਡ਼, ਬੀ. ਐੱਨ. 522/3)-ਓਹਰੀ ਹਸਪਤਾਲ ਜੀ. ਟੀ. ਰੋਡ ਪੁਤਲੀਘਰ ਦੇ ਟੀ. ਬੀ. ਰੋਗ ਮਾਹਿਰ ਡਾ. ਪ੍ਰਦੀਪ ਓਹਰੀ ਨੇ ਸੰਸਾਰ ਟੀ. ਬੀ. ਦਿਵਸ ਸਬੰਧੀ ਦੱਸਿਆ ਕਿ ਟੀ. ਬੀ. ਰੋਗ ਦੇ ਲੱਛਣਾਂ ਵਿਚ ਦੋ ਹਫ਼ਤੇ ਜਾਂ ਉਸ ਤੋਂ ਜ਼ਿਆਦਾ ਦਿਨ ਤੱਕ ਖੰਘ, ਖਾਂਸੀ ਵਿਚ ਖੂਨ ਆਉਣਾ, ਭੁੱਖ ਘੱਟ ਲੱਗਣਾ, ਭਾਰ ਦਾ ਘੱਟ ਹੋਣਾ, ਵਿਅਕਤੀ ਨੂੰ ਠੰਡ ਲੱਗ ਕੇ ਮੁਡ਼੍ਹਕੇ ਦੇ ਨਾਲ ਬੁਖਾਰ ਹੋਣਾ, ਇਸ ਦੇ ਨਾਲ ਹੀ ਕਈ ਲੋਕਾਂ ਨੂੰ ਸਰੀਰ ਵਿਚ ਗੱਠਾਂ ਵੀ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਟੀ. ਬੀ. ਦੇ ਕਾਰਨ ਦੁਨੀਆ ਵਿਚ ਹੋਣ ਵਾਲੀਆਂ ਮੌਤਾਂ ਸਭ ਤੋਂ ਜ਼ਿਆਦਾ ਭਾਰਤ ਵਿਚ ਹੁੰਦੀਆਂ ਹਨ। ਦੁਨੀਆ ਵਿਚ ਟੀ. ਬੀ. ਦੇ ਮਰੀਜ਼ਾਂ ਦੀ ਗਿਣਤੀ ਦਾ 64 ਫ਼ੀਸਦੀ ਸਿਰਫ 7 ਦੇਸ਼ਾਂ ਵਿਚ ਹੈ ਜਿਨ੍ਹਾਂ ਵਿਚੋਂ ਭਾਰਤ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਦੱਸਿਆ ਕਿ ਟੀ. ਬੀ. ਇਕ ਖਤਰਨਾਕ ਰੋਗ ਹੈ ਪਰ ਚੰਗੀ ਗੱਲ ਇਹ ਹੈ ਕਿ ਇਸ ਦਾ ਪੂਰੀ ਤਰ੍ਹਾਂ ਨਾਲ ਇਲਾਜ ਸੰਭਵ ਹੈ।