ਵਿਦਿਆ ਬਾਲਨ ਨਾਲ ਖੁਸ਼ੀਆਂ ''ਚ ਝੂਮੀ ''ਫਿੱਕੀ ਫਲੋ'', ਰੱਬੀ ਸ਼ੇਰਗਿੱਲ ਨੇ ਸੂਫੀ ਗਾਇਕੀ ਨਾਲ ਲੁੱਟੀ ਮਹਿਫਲ

04/18/2019 9:59:10 AM

ਅੰਮ੍ਰਿਤਸਰ (ਸਫਰ, ਸੁਮਿਤ) : ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀਜ਼ (ਫਿੱਕੀ) ਦੇ ਮਹਿਲਾ ਸੰਗਠਨ (ਐੱਫ. ਐੱਲ. ਓ.) ਦੇ ਅੰਮ੍ਰਿਤਸਰ ਮਹਿਲਾ ਚੈਪਟਰ ਦੇ 2019-20 ਲਈ ਫਿੱਕੀ ਫਲੋ ਦਾ ਤਾਜ ਆਰੂਸ਼ੀ ਵਰਮਾ ਦੇ ਸਿਰ ਸਜਿਆ। ਫਿੱਕੀ ਫਓ ਦੀ ਸਾਬਕਾ ਪ੍ਰਧਾਨ ਗੌਰੀ ਬਾਂਸਲ ਨੇ ਇਹ ਸਨਮਾਨ ਭਰਿਆ ਤਾਜ ਬਾਲੀਵੁੱਡ ਸਟਾਰ ਵਿਦਿਆ ਬਾਲਨ ਦੇ ਨਾਲ ਆਰੂਸ਼ੀ ਵਰਮਾ ਨੂੰ ਦਿੱਤਾ। ਇਸ ਮੌਕੇ ਫਿੱਕੀ ਫਲੋ ਦੇ ਕੌਮੀ ਪ੍ਰਧਾਨ ਹਰਜਿੰਦਰ ਕੌਰ ਤਲਵਾੜ ਨੇ ਆਰੂਸ਼ੀ ਵਰਮਾ ਨੂੰ ਨਵੇਂ ਪ੍ਰਧਾਨ ਬਣਨ ਅਤੇ ਗੌਰੀ ਬਾਂਸਲ ਨੂੰ ਪਿਛਲੇ ਇਕ ਸਾਲ 'ਚ ਫਿੱਕੀ ਫਲੋ ਨੂੰ ਬੁਲੰਦੀਆਂ 'ਤੇ ਲਿਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਫਿੱਕੀ ਫਲੋ ਹਮੇਸ਼ਾ ਦੇਸ਼ ਦੀ ਉੱਨਤੀ ਤੇ ਔਰਤਾਂ ਦੀ ਤਰੱਕੀ ਲਈ ਕੰਮ ਕਰਦਾ ਹੈ।

ਫਿੱਕੀ ਫਲੋ ਦੇ ਸਮਾਰੋਹ 'ਚ 'ਪਾਵਰ ਇਸ਼ੂ' ਵਿਚ ਜਿਥੇ ਪਿਛਲੇ ਸਾਲ ਦੀਆਂ ਉਪਲਬਧੀਆਂ ਸਕਰੀਨ 'ਤੇ ਦਿਖਾਈਆਂ ਗਈਆਂ, ਉਥੇ ਹੀ ਵਿੱਤੀ ਸਾਲ 'ਚ ਫਿੱਕੀ ਫਲੋ ਵੱਲੋਂ ਸਮਾਜ ਲਈ ਕੀ-ਕੀ ਕਰਨ ਦੀ ਪਲਾਨਿੰਗ ਹੈ, ਇਸ 'ਤੇ ਸਾਬਕਾ ਪ੍ਰਧਾਨ ਗੌਰੀ ਬਾਂਸਲ ਤੇ ਮੌਜੂਦਾ ਪ੍ਰਧਾਨ ਆਰੂਸ਼ੀ ਵਰਮਾ ਨੇ ਆਪਣੇ ਵਿਚਾਰਾਂ ਤੋਂ ਫਿੱਕੀ ਫਲੋ ਨਾਲ ਜੁੜੀਆਂ ਅਣਗਿਣਤ ਔਰਤਾਂ ਨੂੰ ਸੰਬੋਧਨ ਕੀਤਾ। ਫਿੱਕੀ ਫਲੋ ਦੀ 2019-20 ਦੀ ਟੀਮ ਨੂੰ ਮੰਚ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਤੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦਾ ਵੀ ਮੰਚ 'ਤੇ ਸਨਮਾਨ ਕੀਤਾ ਗਿਆ।

ਫਿੱਕੀ ਫਲੋ ਦੇ ਪਾਵਰ ਇਸ਼ੂ 'ਚ ਜਿਥੇ ਔਰਤਾਂ ਦੀ ਆਤਮਨਿਰਭਰਤਾ 'ਤੇ ਗੱਲਾਂ ਹੋਈਆਂ, ਉਥੇ ਹੀ ਚਰਚਾਵਾਂ 'ਚ ਅਜਿਹੀਆਂ ਔਰਤਾਂ ਦੀ ਉੱਨਤੀ ਦੀਆਂ ਗੱਲਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਮਾਜ 'ਚ ਤ੍ਰਿਸਕਾਰ ਮਿਲ ਰਿਹਾ ਹੈ। ਘਰੇਲੂ ਹਿੰਸਾ ਨੂੰ ਮੰਚ ਵੱਲੋਂ ਸਭ ਤੋਂ ਬਹੁਤ ਸਰਾਪ ਦੱਸਿਆ ਗਿਆ, ਉਥੇ ਹੀ ਔਰਤਾਂ ਦੇ ਵੱਧਦੇ ਕਦਮਾਂ ਨੂੰ ਦੇਸ਼ ਦੀ ਉੱਨਤੀ ਨਾਲ ਜੋੜਿਆ ਗਿਆ। ਰੇਡੀਸਨ ਬਲਿਊ 'ਚ ਆਯੋਜਿਤ ਇਸ ਸੈਮੀਨਾਰ 'ਚ ਫਿੱਕੀ ਫਲੋ ਨਾਲ ਜੁੜੀਆਂ ਕਰੀਬ 500 ਔਰਤਾਂ ਨੇ ਸ਼ਿਰਕਤ ਕੀਤੀ।

ਫਿੱਕੀ ਫਲੋ ਦੇਸ਼ ਦੀ ਤਾਕਤ, ਔਰਤਾਂ ਦਾ ਪੈਰੋਕਾਰ : ਗੌਰੀ ਬਾਂਸਲ
ਫਿੱਕੀ ਫਲੋ ਅੰਮ੍ਰਿਤਸਰ ਦੀ ਸਾਬਕਾ ਪ੍ਰਧਾਨ ਗੌਰੀ ਬਾਂਸਲ ਕਹਿੰਦੀ ਹੈ ਕਿ ਫਿੱਕੀ ਫਲੋ ਦੇਸ਼ ਦੀ ਤਾਕਤ ਹੈ, ਉਥੇ ਹੀ ਔਰਤਾਂ ਦੀ ਪੈਰੋਕਾਰ ਬਣ ਚੁੱਕੀ ਹੈ। ਪਿਛਲੇ 1 ਸਾਲ 'ਚ ਫਿੱਕੀ ਫਲੋ ਨਾਲ ਜੁੜੀ ਸਾਡੀ ਟੀਮ ਨੇ ਹਰ ਖੇਤਰ ਵਿਚ ਬਿਹਤਰ ਕੰਮ ਕੀਤਾ ਹੈ। ਬਿਹਤਰ ਟੀਮ ਨੇ ਬਿਹਤਰ ਨਤੀਜੇ ਦਿੱਤੇ ਹਨ। ਖੁਸ਼ੀ ਹੈ ਕਿ ਫਿੱਕੀ ਫਲੋ 2019-20 'ਚ ਪ੍ਰਧਾਨ ਆਰੂਸ਼ੀ ਵਰਮਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਰੀ ਟੀਮ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਿਆਂ ਆਏ ਸਾਰੇ ਮਹਿਮਾਨਾਂ ਤੇ ਫਿੱਕੀ ਫਲੋ ਦੀਆਂ ਮੈਂਬਰਾਂ ਦਾ ਤਹਿ-ਦਿਲੋਂ ਧੰਨਵਾਦ ਕਰਦੀ ਹਾਂ।

ਦੇਸ਼ ਦੀ ਉੱਨਤੀ ਲਈ ਔਰਤਾਂ ਦਾ ਅੱਗੇ ਆਉਣਾ ਬੇਹੱਦ ਜ਼ਰੂਰੀ : ਆਰੂਸ਼ੀ ਵਰਮਾ
ਫਿੱਕੀ ਫਲੋ ਦੀ ਅੱਜ ਚੁਣੀ ਗਈ ਅੰਮ੍ਰਿਤਸਰ ਚੈਪਟਰ ਦੀ ਪ੍ਰਧਾਨ ਆਰੂਸ਼ੀ ਵਰਮਾ ਕਹਿੰਦੀ ਹੈ ਕਿ ਦੇਸ਼ ਦੀ ਉੱਨਤੀ ਲਈ ਔਰਤਾਂ ਦਾ ਅੱਗੇ ਆਉਣਾ ਬੇਹੱਦ ਜ਼ਰੂਰੀ ਹੈ। ਫਿੱਕੀ ਫਲੋ ਨੇ ਪਿਛਲੇ 1 ਸਾਲ 'ਚ ਗੌਰੀ ਬਾਂਸਲ ਦੀ ਅਗਵਾਈ ਵਿਚ ਬਿਹਤਰ ਕੰਮ ਕੀਤੇ ਹਨ। ਸਾਰੀ ਟੀਮ ਨੇ ਮਿਲ ਕੇ ਜੋ ਉਪਲਬਧੀਆਂ ਹਾਸਲ ਕੀਤੀਆਂ, ਮਿਸਾਲ ਹਨ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਫਿੱਕੀ ਫਲੋ ਦੇ ਮੰਚ 'ਤੇ ਜਿਥੇ ਦੇਸ਼-ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਜੁੜ ਰਹੀਆਂ ਹਨ, ਉਥੇ ਹੀ ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਸਰ 'ਚ ਫਿੱਕੀ ਫਲੋ ਦੇ ਮੰਚ 'ਤੇ ਕਈ ਅਜਿਹੀਆਂ ਵੱਡੀਆਂ ਹਸਤੀਆਂ ਸ਼ਿਰਕਤ ਕਰ ਕੇ ਫਿੱਕੀ ਫਲੋ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਦਮ ਨਾਲ ਕਦਮ ਮਿਲਾ ਕੇ ਚੱਲਣਗੀਆਂ।

ਫਿੱਕੀ ਫਲੋ ਅੰਮ੍ਰਿਤਸਰ ਦੇ ਵੱਧਦੇ ਕਦਮਾਂ ਨੂੰ ਸੈਲਿਊਟ, ਉੱਨਤੀ ਦੇ 'ਪੰਖ' ਨੂੰ ਹੋਰ ਉਚਾਈਆਂ ਮਿਲਣ : ਸਾਈਸ਼ਾ ਚੋਪੜਾ
ਜਗ ਬਾਣੀ ਦੇ ਨਿਰਦੇਸ਼ਕ ਸ਼੍ਰੀ ਅਭਿਜੈ ਚੋਪੜਾ ਦੀ ਧਰਮਪਤਨੀ ਸ਼੍ਰੀਮਤੀ ਸਾਈਸ਼ਾ ਚੋਪੜਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਫਿੱਕੀ ਫਲੋ ਦਾ ਪਿਛਲਾ ਸਾਲ ਬੇਹੱਦ ਸ਼ਾਨਦਾਰ ਰਿਹਾ। ਫਿੱਕੀ ਫਲੋ ਦੀ ਸਾਬਕਾ ਪ੍ਰਧਾਨ ਗੌਰੀ ਬਾਂਸਲ ਦੀ ਅਗਵਾਈ 'ਚ ਟੀਮ ਨੇ ਬਿਹਤਰ ਕੰਮ ਕੀਤਾ। ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਫਿੱਕੀ ਫਲੋ ਨੇ ਕੀਤਾ ਹੈ। 2019-20 ਲਈ ਚੁਣੀ ਗਈ ਫਿੱਕੀ ਫਲੋ ਦੀ ਨਵੀਂ ਪ੍ਰਧਾਨ ਆਰੂਸ਼ੀ ਵਰਮਾ ਦੇ ਨਾਲ-ਨਾਲ ਮੈਂ ਸਾਰੀ ਟੀਮ ਨੂੰ ਵਧਾਈ ਦਿੰਦੀ ਹਾਂ। ਫਿੱਕੀ ਫਲੋ ਦਾ ਹਰ ਕੰਮ ਕਾਬਿਲ-ਏ-ਤਾਰੀਫ ਰਿਹਾ ਹੈ। ਸਭ ਤੋਂ ਸ਼ਾਨਦਾਰ 'ਪੰਖ' ਪ੍ਰਾਜੈਕਟ ਰਿਹਾ। ਮੈਂ ਇਹੀ ਕਾਮਨਾ ਕਰਦੀ ਹਾਂ ਕਿ ਫਿੱਕੀ ਫਲੋ ਦੇ 'ਪੰਖ' ਹੋਰ ਉਚਾਈਆਂ 'ਤੇ ਪੁੱਜਣ।

ਫਿੱਕੀ ਫਲੋ ਅੰਮ੍ਰਿਤਸਰ ਦੀ 2019-20 ਦੀ ਚੁਣੀ ਗਈ ਟੀਮ
-ਗੌਰੀ ਬਾਂਸਲ (ਸਾਬਕਾ ਪ੍ਰਧਾਨ ਅਤੇ ਫਾਊਂਡਰ ਚੇਅਰਪਰਸਨ)
- ਆਰੂਸ਼ੀ ਵਰਮਾ (ਪ੍ਰਧਾਨ)
- ਮੀਤਾ ਮਹਿਰਾ (ਸੀਨੀਅਰ ਉਪ ਪ੍ਰਧਾਨ)
- ਮਨਜੋਤ ਢਿੱਲੋਂ (ਉਪ ਪ੍ਰਧਾਨ)
- ਸ਼ਿਖਾ ਸਰੀਨ (ਸਕੱਤਰ)
- ਹਿਮਾਨੀ ਅਰੋੜਾ (ਸੰਯੁਕਤ ਸਕੱਤਰ)
- ਡਾ. ਸਿਮਰਪ੍ਰੀਤ ਸੰਧੂ (ਖਜ਼ਾਨਚੀ)
- ਮੋਨਾ ਸਿੰਘ (ਜੁਆਇੰਟ ਖਜ਼ਾਨਚੀ)

Baljeet Kaur

This news is Content Editor Baljeet Kaur