ਅੰਮ੍ਰਿਤਸਰ ਦਾ ਖਿਡੌਣਿਆਂ ਵਾਲੇ ਬਾਜ਼ਾਰ ਦੀ ਹੋਂਦ ਖਤਰੇ ''ਚ

08/24/2019 2:50:19 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਗੁਰੂ ਕਾਲ ਤੋਂ ਚੱਲ ਰਹੀ ਵਿਰਾਸਤ ਖਤਮ ਹੋਣ ਦੀ ਕਗਾਰ 'ਤੇ ਆ ਗਈ ਹੈ। ਅੰਮ੍ਰਿਤਸਰ 'ਚ ਮੌਜੂਦ ਖਿਡੌਣਿਆਂ ਵਾਲਾ ਬਾਜ਼ਾਰ 200 ਸਾਲ ਪੁਰਾਣਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਥੇ ਇਕ ਸਮੇਂ ਮਿੱਟੀ ਦੇ ਖਿਡੌਣੇ ਬਣਦੇ ਸਨ ਤੇ ਇਹ ਖਿਡੌਣੇ ਕਿਸੇ ਸਮੇਂ ਪਾਕਿਸਤਾਨ ਵੀ ਜਾਂਦੇ ਸਨ ਪਰ ਅੱਜ ਇਹ ਬਾਜ਼ਾਰ ਆਧੁਨਿਕਤਾ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਅੱਜ ਇਕ-ਦੋ ਦੁਕਾਨਾਂ 'ਚ ਹੀ ਮਿੱਟੀ ਦੇ ਖਿਡੌਣੇ ਬਣਾਉਣ ਦਾ ਕੰਮ ਕਰ ਰਹੇ ਹਨ। ਇਸ ਬਾਜ਼ਾਰ 'ਚ ਹੁਣ ਕੇਵਲ ਜਨਮ ਅਸ਼ਟਮੀ ਜਾਂ ਦੀਵਾਲੀ ਦੇ ਤਿਓਹਾਰ ਮੌਕੇ ਹੀ ਰੌਣਕ ਦੇਖਣ ਨੂੰ ਮਿਲਦੀ ਹੈ।

ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਖਿਡੌਣੇ ਬਣਾਉਣ ਦਾ ਕੰਮ ਉਨ੍ਹਾਂ ਦੇ ਪੁਰਖਿਆਂ ਤੋਂ ਚੱਲਿਆ ਹੈ ਪਰ ਹੁਣ ਇਹ ਕੰਮ ਬਹੁਤ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬਾਜ਼ਾਰ 'ਚ ਤਿਉਹਾਰਾਂ ਦੇ ਦਿਨਾਂ 'ਚ ਕਾਫੀ ਰੌਣਕ ਹੁੰਦੀ ਸੀ ਪਰ ਅੱਜ-ਕੱਲ ਬਹੁਤ ਘੱਟ ਲੋਕ ਇਥੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਚਾਈਨਾ ਦੇ ਜਾਂ ਕਈ ਹੋਰ ਤਰ੍ਹਾਂ ਦੇ ਖਿਡੌਣੇ ਆਉਣ ਕਾਰਨ ਵੀ ਮਿੱਟੀ ਦੇ ਖਿਡੌਣਿਆਂ ਦਾ ਕ੍ਰੇਜ ਘੱਟ ਗਿਆ ਹੈ।

Baljeet Kaur

This news is Content Editor Baljeet Kaur