ਸ੍ਰੀ ਹਰਿਮੰਦਰ ਸਾਹਿਬ ''ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਵ ਮੌਕੇ ਸਜਾਇਆ ਗਿਆ ਅਲੌਕਿਕ ਜਲੋਅ

10/26/2018 12:54:07 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਹਰਿਮੰਦਰ ਸਾਹਿਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਵ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਚ ਅਲੌਕਿਕ ਜਲੋਅ ਸਜਾਇਆ ਗਿਆ। ਇਸ ਜਲੋਅ ਦੇ ਭਾਰੀ ਗਿਣਤੀ 'ਚ ਸ਼ਰਧਾਲੂਆਂ ਵਲੋਂ ਦਰਸ਼ਨ ਕੀਤੇ ਜਾ ਰਹੇ ਹਨ। 

ਜਾਣਕਾਰੀ ਮੁਤਾਬਕ ਇਸ ਜਲੋਅ 'ਚ ਬਹੁਤ ਕੀਮਤੀ ਵਸਤੂਆਂ ਹਨ, ਜਿਨ੍ਹਾਂ 'ਚ ਹੀਰੇ, ਸੋਨੇ-ਚਾਂਦੀ ਦਾ ਸਾਮਾਨ ਆਦਿ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਜਾਏ ਗਏ ਹਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਲੋਂ ਦਿੱਤੇ ਗਏ ਨੌ ਲੱਖਾ ਹਾਰ, ਨੀਲ ਕੰਠ ਦਾ ਮੌਰ, ਸੋਨੇ ਦਾ ਛੱਤਰ, ਅਸਲੀ ਮੋਤੀਆਂ ਦੀ ਮਾਲਾ ਆਦਿ ਦਾ ਪ੍ਰਦਰਸ਼ਨ ਅੱਜ ਦੇ ਦਿਨ ਜਲੋਅ ਦੁਆਰਾ ਸ਼ਰਧਾਲੂਆਂ ਲਈ ਸਜਾਏ ਜਾਂਦੇ ਹਨ।