ਮੌਤ ਤੇ ਗਰੀਬੀ ਨਾਲ ਲੜ ਰਹੇ ਮਰੀਜ਼ ਦੀ ਮਦਦ ਲਈ ਘਰ ਜਾ ਪਹੁੰਚੇ ਔਜਲਾ

10/05/2019 4:55:56 PM

ਅੰਮ੍ਰਿਤਸਰ (ਸੁਮਿਤ ਖੰਨਾ) : ਅਕਸਰ ਐਕਸ਼ਨ ਮੋਡ 'ਤੇ ਰਹਿਣ ਵਾਲੇ ਸਾਂਸਦ ਗੁਰਜੀਤ ਔਜਲਾ ਇਕ ਵਾਰ ਫਿਰ ਆਪਣੇ ਹਲਕੇ ਦੇ ਲੋਕਾਂ ਦਾ ਦਰਦ ਵੰਡਾਉਂਦੇ ਵਿਖਾਈ ਦਿੱਤੇ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਫਤਿਹ ਸਿੰਘ ਕਾਲੋਨੀ 'ਚ ਐੱਮ. ਪੀ. ਔਜਲਾ ਨੇ ਮਨਜੀਤ ਸਿੰਘ ਨਾਂ ਦੇ ਵਿਅਕਤੀ ਦਾ ਹਾਲ ਪੁੱਛਣ ਲਈ ਪਹੁੰਚੇ। ਦਰਅਸਲ, ਮਨਜੀਤ ਸਿੰਘ ਪਿਛਲੇ 3 ਸਾਲਾਂ ਤੋਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੈ। ਉਸਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ ਤੇ ਲਗਭਗ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਘਰ ਦੀ ਗਰੀਬੀ ਕਾਰਣ ਇਲਾਜ ਤੋਂ ਅਸਮਰੱਥ ਮਨਜੀਤ ਸਿੰਘ ਦੀ ਪਤਨੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪਾ ਕੇ ਮਦਦ ਦੀ ਗੁਹਾਰ ਲਗਾਈ ਸੀ, ਜਿਸਤੋਂ ਬਾਅਦ ਗੁਰਜੀਤ ਔਜਲਾ ਡਾਕਟਰਾਂ ਦੀ ਟੀਮ ਨਾਲ ਉਸਦੇ ਘਰ ਪਹੁੰਚੇ ਤੇ ਡਾਕਟਰੀ ਸਹਾਇਤਾ ਤੋਂ ਇਲਾਵਾ ਹੋਰ ਵੀ ਬਣਦੀ ਮਦਦ ਦਾ ਭਰੋਸਾ ਦਿੱਤਾ।

ਡਾਕਟਰਾਂ ਮੁਤਾਬਕ ਮਨਜੀਤ ਸਿੰਘ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਹ ਐੱਮ.ਪੀ. ਦੇ ਆਦੇਸ਼ਾਂ ਮੁਤਾਬਕ ਸਵੇਰੇ ਸ਼ਾਮ ਇਸਦਾ ਚੈੱਕਅਪ ਕਰਨ ਲਈ ਇਥੇ ਆਉਣਗੇ।

Baljeet Kaur

This news is Content Editor Baljeet Kaur