ਪਾਕਿਸਤਾਨ ਤੋਂ ਉਜੜ ਕੇ ਆਏ 50 ਹਿੰਦੂ ਪਰਿਵਾਰ

01/30/2020 9:41:27 AM

ਅੰਮ੍ਰਿਤਸਰ (ਨੀਰਜ) : ਭਾਰਤ ਸਰਕਾਰ ਵਲੋਂ ਹਿੰਦੂ ਘੱਟ ਗਿਣਤੀਆਂ ਨੂੰ ਨਾਗਰਿਕਤਾ ਦਿੱਤੇ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਤੋਂ ਹਿੰਦੂ ਪਰਿਵਾਰਾਂ ਦੇ ਉਜੜ ਕੇ ਭਾਰਤ ਆਉਣ ਦਾ ਸਿਲਸਿਲਾ ਬੁੱਧਵਾਰ ਵੀ ਜਾਰੀ ਰਿਹਾ। ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ 50 ਹਿੰਦੂ ਪਰਿਵਾਰ ਉਜੜ ਕੇ ਭਾਰਤ ਆਏ, ਜੋ ਇਹ ਉਮੀਦ ਲੈ ਕੇ ਆਏ ਹਨ ਕਿ ਉਨ੍ਹਾਂ ਨੂੰ ਦੁਬਾਰਾ ਪਾਕਿਸਤਾਨ ਵਾਪਸ ਨਾ ਜਾਣਾ ਪਵੇ ਅਤੇ ਭਾਰਤੀ ਨਾਗਰਿਕਤਾ ਮਿਲ ਜਾਵੇ।

ਆਪਣੇ ਨਾਲ ਕੱਪੜੇ ਅਤੇ ਰੋਜ਼ਾਨਾ ਪ੍ਰਯੋਗ ਹੋਣ ਵਾਲਾ ਸਾਮਾਨ ਇਹ ਪਰਿਵਾਰ ਸਿਰ 'ਤੇ ਹੀ ਚੁੱਕ ਕੇ ਪਾਕਿਸਤਾਨ ਤੋਂ ਆ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਜੋ ਪਾਕਿਸਤਾਨੀ ਹਿੰਦੂ ਪਰਿਵਾਰ ਭਾਰਤ ਆ ਚੁੱਕੇ ਹਨ, ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਣ ਤੋਂ ਬਾਅਦ ਹੋਰ ਹਿੰਦੂ ਪਰਿਵਾਰਾਂ ਨੂੰ ਇਹ ਉਮੀਦ ਹੈ ਕਿ ਉਹ ਵੀ ਭਾਰਤੀ ਨਾਗਰਿਕਤਾ ਹਾਸਲ ਕਰ ਲੈਣਗੇ। ਫਿਲਹਾਲ ਅਣਗਿਣਤ ਹਿੰਦੂ ਪਰਿਵਾਰਾਂ ਦੇ ਉਜੜ ਕੇ ਭਾਰਤ ਆਉਣ ਨਾਲ ਕੇਂਦਰ ਸਰਕਾਰ ਦੀਆਂ ਮੁਸੀਬਤਾਂ ਵੀ ਵੱਧ ਸਕਦੀਆਂ ਹਨ।

Baljeet Kaur

This news is Content Editor Baljeet Kaur