ਗ੍ਰੀਨ ਮੈਨ ਜੋ ਹੁਣ ਤੱਕ ਤਿਆਰ ਕਰ ਚੁੱਕਾ ਹੈ 200 ''ਵਰਟੀਕਲ ਗਾਰਡਨ''

06/05/2019 10:45:07 AM

ਅੰਮ੍ਰਿਤਸਰ (ਸੁਮਿਤ ਖੰਨਾ) : ਵਾਤਾਵਰਣ ਨੂੰ ਬਚਾਉਣ ਲਈ ਅਕਸਰ ਤੁਸੀਂ ਲੋਕਾਂ ਨੂੰ ਯਤਨ ਕਰਦੇ ਹੋਏ ਦੇਖਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਗ੍ਰੀਨ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਰੋਹਿਤ ਮਹਿਰਾ ਜੋ ਕਿ ਇਕ ਆਈ.ਆਰ.ਐੱਸ. (ਇੰਡੀਅਨ ਰੈਵੀਨਿਊ ਸਰਵਿਸਿਸ) ਇਨਕਮ ਟੈਕਸ ਦੇ ਵਧੀਕ ਕਮਿਸ਼ਨਰ ਹੈ, ਉਹ ਪਲਾਸਟਿਕ ਦੇ ਕੂੜੇ ਨੂੰ ਵਾਤਾਵਰਣ ਨੂੰ ਬਚਾਉਣ ਲਈ ਇਕ ਹਥਿਆਰਤ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹਨ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਘਰ ਤੋਂ ਕੀਤੀ।  

ਇਸ ਸਬੰਧੀ ਗੱਲਬਾਤ ਕਰਦਿਆਂ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਪ੍ਰੇਰਣਾ ਆਪਣੇ ਬੇਟੇ ਤੋਂ ਮਿਲੀ, ਜਿਸ ਤੋਂ ਬਾਅਦ ਉਸ ਨੇ ਵਾਤਾਵਰਣ ਨੂੰ ਬਚਾਉਣ ਦੀ ਲੜਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸਿੰਘਾਪੁਰ ਗਏ ਸਨ, ਜਿਥੇ ਉਨ੍ਹਾਂ ਨੇ ਦੇਖਿਆ ਕਿ ਉਥੇ ਲੋਕਾਂ ਨੇ ਕੰਧਾਂ ਤੇ ਘਰ ਦੀ ਛੱਤਾਂ 'ਤੇ ਛੋਟੇ ਵਰਟੀਕਲ ਗਾਰਡਨ ਤੇ ਪੌਦੇ ਲਗਾਏ ਹੋਏ ਸਨ। ਜਿਸ ਤੋਂ ਉਨ੍ਹਾਂ ਨੇ ਸੋਚਿਆਂ ਕਿ ਉਹ ਅਜਿਹੇ ਇਥੇ ਵੀ ਅਜਿਹਾ ਕਰ ਸਕਦੇ ਹਨ। ਉਨ੍ਹਾਂ ਨੇ ਸਕੂਲਾਂ, ਗੁਰਦੁਆਰਿਆਂ 'ਚ ਤੇ ਹੋਰ ਵੱਖ-ਵੱਖ ਥਾਂਵਾਂ 'ਤੇ ਜਾ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਖਾਲੀ ਬੋਤਲਾਂ ਲੈ ਕੇ ਆਉਣ, ਜਿਸ ਤੋਂ ਬਾਅਦ ਉਨ੍ਹਾਂ ਨੇ ਬੋਤਲਾਂ ਨਾਲ ਗਾਰਡਨ ਬਣਾਉਣੇ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਤਕਰੀਬਨ 200 ਵਰਟੀਕਲ ਗਾਰਡਨ ਤਿਆਰ ਕਰ ਚੁੱਕੇ ਹਨ, ਜਿਨ੍ਹਾਂ 'ਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਸੰਗਰੂਰ, ਰੂੜਕੀ, ਸੂਰਤ, ਮੁੰਬਈ, ਦਿੱਲੀ ਆਦਿ ਸ਼ਾਮਲ ਹਨ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਸਾਫ-ਸੁਥਰੀਆਂ ਸਬਜ਼ੀ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਸਬਜ਼ੀ ਬੀਜਣ ਦੇ ਕਈ ਜੈਵਿਕ ਤਰੀਕਿਆਂ ਦਾ ਇਸਤੇਮਾਲ ਕੀਤਾ। ਜਿਸ ਦੇ ਨਾਲ ਹੁਣ ਉਹ 250 ਲੋਕਾਂ ਨੂੰ ਮੁਫਤ ਸਬਜ਼ੀਆਂ ਵੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 2020 ਤੱਕ ਕਰੋੜ ਪੌਦੇ ਲਗਾਉਣ ਦਾ ਟੀਚਾ ਹੈ। 
 

Baljeet Kaur

This news is Content Editor Baljeet Kaur