ਗੌਤਮ ਗੰਭੀਰ ਦਾ ਰੋਡ ਸ਼ੋਅ ਰਿਹਾ ਫਲਾਪ, 5 ਮਿੰਟ ''ਚ ਹੋਇਆ ਖਤਮ

05/16/2019 2:09:52 PM

ਅੰਮ੍ਰਿਤਸਰ : ਅੰਮ੍ਰਿਤਸਰ ਪ੍ਰਸਿੱਧ ਕ੍ਰਿਕਟਰ ਅਤੇ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਵਲੋਂ ਬੁੱਧਵਾਰ ਅੰਮ੍ਰਿਤਸਰ ਦੇ ਪੱਛਮ ਵਾਲਾ ਵਿਧਾਨ ਸਭਾ ਹਲਕੇ 'ਚ ਗਠਜੋੜ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ 'ਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਵਰਕਰਾਂ ਦੀ ਗਿਣਤੀ ਕਾਫੀ ਘੱਟ ਦਿਖਾਈ ਦਿੱਤੀ। ਇਹ ਹੀ ਕਾਰਨ ਸੀ ਕਿ ਤਕਰੀਬਨ 10 ਕਿਲੋਮੀਟਰ ਦਾ ਰੋਡ ਸ਼ੋਅ 5 ਮਿੰਟ 'ਚ ਸਮਾਪਤ ਹੋ ਗਿਆ। ਗੰਭੀਰ ਤਕਰੀਬਨ ਚਾਰ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਓਪਨ ਜੀਪ ਤੋਂ ਥੱਲ੍ਹੇ ਉਤਰ ਗਏ ਤੇ ਆਪਣੀ ਕਾਰ 'ਚ ਸਵਾਰ ਹੋ ਕੇ ਚਲੇ ਗਏ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਇਸ ਦੀ ਵਜ੍ਹਾ ਧੁੱਪ ਤੇ ਗਰਮੀ ਨੂੰ ਦੱਸਿਆ। ਜਾਣਕਾਰੀ ਮੁਕਾਬਕ ਇਹ ਰੋਡ ਦੁਪਹਿਰ 12.30 ਵਜੇ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਛੇਹਰਟਾ ਤੱਕ ਪਹੁੰਚ ਕੇ ਸੰਪੰਨ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫਿਲਾ ਕਰਤਾਰ ਬਜ਼ਾਰ ਵੱਲ ਜਾਣਾ ਸੀ ਪਰ ਗੁਰਦੁਆਰਾ ਛੇਹਰਟਾ ਸਾਹਿਬ ਵੱਲ ਜਾਂਦੀ ਸੜਕ 'ਤੇ ਹੀ ਗੰਭੀਰ ਅਚਾਨਕ ਗੱਡੀ 'ਚੋਂ ਉਤਰ ਗਏ। 

ਗੌਤਮ ਗੰਭੀਰ ਭਾਜਪਾ ਦਾ ਸਟਾਰ ਪ੍ਰਚਾਰਕ ਹੈ। ਭਾਜਪਾ ਨੂੰ ਇਸ ਗੱਲ 'ਤੇ ਯਕੀਨ ਸੀ ਕਿ ਸਟਾਰ ਪ੍ਰਚਾਰਕ ਤੇ ਸੈਲੀਬ੍ਰਿਟੀ ਨੂੰ ਦੇਖ ਕੇ ਲੋਕ ਆਪਣੇ ਆਪ ਕਾਫਿਲੇ 'ਚ ਸ਼ਾਮਲ ਹੋ ਜਾਣਗੇ ਪਰ ਇਹ ਅਨੁਮਾਨ ਗਲਤ ਨਿਕਲਿਆ। ਅਸਲ 'ਚ ਰੋਡ ਸ਼ੋਅ 'ਚ ਭਾਜਪਾ ਦਾ ਕੋਈ ਵੱਡਾ ਨੇਤਾ ਸ਼ਾਮਲ ਨਹੀਂ ਹੋਇਆ, ਇਹੀ ਕਾਰਨ ਹੈ ਕਿ ਵਰਕਰਾਂ ਦੀ ਗਿਣਤੀ ਇਸ ਰੋਡ ਸ਼ੋਅ 'ਚ ਘੱਟ ਸੀ।

Baljeet Kaur

This news is Content Editor Baljeet Kaur