ਅੰਮ੍ਰਿਤਸਰ : ਕੰਪਨੀ ਬਾਗ ''ਚ ਦਾਖਲ ਹੋਇਆ ਬਾਰਾਂਸਿੰਗਾ, ਲੋਕਾਂ ''ਚ ਦਹਿਸ਼ਤ

11/20/2019 1:40:27 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਅੱਜ ਸਵੇਰੇ ਇੱਕ ਬਾਰਾਂਸਿੰਗਾ ਦੇ ਵੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਜੰਗਲਾਤ ਵਿਭਾਗ ਨੇ -4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਬਾਰਾਂਸਿੰਗੇ ਨੂੰ ਕਾਬੂ ਕੀਤਾ ਗਿਆ। ਇਕ ਥਾਂ ਬਾਗ ਦੇ ਜੰਗਲੇ ਨੂੰ ਟੱਪਣ ਦੀ ਕੋਸ਼ਿਸ਼ 'ਚ ਉਹ ਗਰਿੱਲ 'ਚ ਫਸ ਗਿਆ ਅਤੇ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁੱਲ ਤਿੰਨ ਬਾਰਾਂਸਿੰਗੇ ਸਨ, ਜਿਨ੍ਹਾਂ 'ਚੋਂ ਦੋ ਅਬਰਨ ਹਾਟ 'ਚ ਰਹਿ ਗਏ, ਜਦੋਂਕਿ ਉਨ੍ਹਾਂ 'ਚੋਂ ਇੱਕ ਨਿਕਲ ਕੇ ਕੰਪਨੀ ਬਾਗ 'ਚ ਵੜ ਗਿਆ।

Baljeet Kaur

This news is Content Editor Baljeet Kaur