ਅੰਮ੍ਰਿਤਸਰ: ਅਰੁਣ ਜੇਤਲੀ ਦੀ ਮੌਤ ''ਤੇ ਭਾਜਪਾ ਵਰਕਰਾਂ ''ਚ ਸੋਗ ਦੀ ਲਹਿਰ

08/24/2019 4:16:54 PM

ਅੰਮ੍ਰਿਤਸਰ (ਸੁਮਿਤ ਖੰਨਾ)—ਦੇਸ਼ ਦੇ ਸਾਬਕਾ ਵਿੱਤ ਮੰਤਰੀ ਜੇਤਲੀ ਦੀ ਮੌਤ ਨਾਲ ਅੰਮ੍ਰਿਤਸਰ 'ਚ ਭਾਜਪਾ ਦੇ ਨੇਤਾਵਾਂ 'ਚ ਮਾਤਮ ਦਾ ਮਾਹੌਲ ਹੈ। ਇਸ 'ਚ ਅੱਜ ਅੰਮ੍ਰਿਤਸਰ 'ਚ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਸਮੂਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਨਾਲ ਹੀ ਇਕ ਸ਼ੋਕ ਸਭਾ ਵੀ ਕੀਤੀ ਗਈ। ਅਰੁਣ ਜੇਤਲੀ ਦਾ ਅੰਮ੍ਰਿਤਸਰ ਨਾਲ ਡੂੰਘਾ ਰਿਸ਼ਤਾ ਹੈ, ਕਿਉਂਕਿ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਲਈ ਚੋਣਾਂ ਲੜੇ ਸਨ, ਜਿਸ 'ਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ 'ਚ ਅੰਮ੍ਰਿਤਸਰ 'ਚ ਉਨ੍ਹਾਂ ਦੇ ਪ੍ਰਾਜੈਕਟ ਅਤੇ ਉਨ੍ਹਾਂ ਦੇ ਵਿਅਕਤੀਤਵ ਦੇ ਉੱਪਰ ਪੰਜਾਬ ਭਾਜਪਾ ਨੇ ਆਪਣੀ ਰਾਏ ਦਿੱਤੀ ਹੈ ਅਤੇ ਭੁਲਾਉਣ ਵਾਲੀ ਗੱਲ ਵੀ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਤਲੀ ਨੇ ਦੁਪਹਿਰ 12 ਵਜ ਕੇ 7 ਮਿੰਟ 'ਤੇ ਆਖਰੀ ਸਾਹ ਲਿਆ। ਜੇਤਲੀ ਪਿਛਲੇ ਦੋ ਸਾਲਾਂ ਤੋਂ ਠੀਕ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਸਾਲ ਲੋਕ ਸਭਾ ਚੋਣ ਨਹੀਂ ਲੜੀ ਸੀ। ਉਨ੍ਹਾਂ ਦਾ ਕਿਡਨੀ ਟਰਾਂਪਲਾਂਟ ਵੀ ਹੋਇਆ ਸੀ।

Shyna

This news is Content Editor Shyna