ਅਮਰਿੰਦਰ ਗਿੱਲ ਨੇ ਦਿੱਤਾ ‘ਧੱਕ ਪਾਊ ਰੈਲੀ’ ਦਾ ਸੱਦਾ, ਸਾਂਝੀ ਕੀਤੀ ਪੋਸਟ

12/30/2020 7:59:28 PM

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਵਲੋਂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਨਿੱਤ ਦਿਨ ਨਵੇਂ ਹੈਸ਼ਟੈਗਸ ਰਾਹੀਂ ਅਮਰਿੰਦਰ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਬਾਈਕਾਟ ਕਰਨ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ।

ਹਾਲ ਹੀ ’ਚ ਅਮਰਿੰਦਰ ਗਿੱਲ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ, ਉਸ ’ਚ ਉਹ ‘ਧੱਕ ਪਾਊ ਰੈਲੀ’ ਦਾ ਜ਼ਿਕਰ ਕਰ ਰਹੇ ਹਨ। ਅਮਰਿੰਦਰ ਗਿੱਲ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਪੋਸਟ ਅਪਲੋਡ ਕੀਤੀ ਹੈ, ਜਿਸ ’ਚ ਲਿਖਿਆ ਹੈ, ‘ਧੱਕ ਪਾਊ ਰੈਲੀ। ਅੰਮ੍ਰਿਤਸਰ ਤੋਂ ਕੁੰਡਲੀ। ਨਵਾਂ ਸਾਲ ਕਿਸਾਨਾਂ ਦੇ ਨਾਲ। 31 ਦਸੰਬਰ, 2020। ਸਮਾਂ ਸਵੇਰੇ 6 ਵਜੇ, ਸਥਾਨ ਗੋਲਡਨ ਗੇਟ, ਅੰਮ੍ਰਿਤਸਰ।’

ਦੱਸਣਯੋਗ ਹੈ ਕਿ ਇਹ ਰੈਲੀ 31 ਦਸੰਬਰ ਨੂੰ ਅੰਮ੍ਰਿਤਸਰ ਤੋਂ ਕੁੰਡਲੀ ਬਾਰਡਰ ਲਈ ਨਿਕਲੇਗੀ। ਚਾਹਵਾਨ ਜੋ ਇਸ ਰੈਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਪੋਸਟ ’ਚ ਦੱਸੀ ਜਗ੍ਹਾ ’ਤੇ ਪਹੁੰਚ ਕੇ ਹਾਜ਼ਰੀ ਭਰ ਸਕਦੇ ਹਨ।

ਉਂਝ ਅਮਰਿੰਦਰ ਗਿੱਲ ਇਸ ਰੈਲੀ ਦਾ ਹਿੱਸਾ ਹੋਣਗੇ ਜਾਂ ਨਹੀਂ ਇਹ ਅਜੇ ਕਿਹਾ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਨੇ ਟਵਿਟਰ ’ਤੇ ਹੈਸ਼ਟੈਗ #FarmersAppealTotalRepeal ਦੀ ਵਰਤੋਂ ਕੀਤੀ ਸੀ।

ਨੋਟ– ਅਮਰਿੰਦਰ ਗਿੱਲ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh