Exclusive Interview: ਬਦਲ ਚੁੱਕੀ ਹੈ ਦੇਸ਼ ਦੀ ਸਿਆਸਤ : ਅਮਿਤ ਸ਼ਾਹ

05/15/2019 3:30:45 PM

ਜਲੰਧਰ/ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੇ ਛੇ ਪੜਾਵਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿੱਤ ਲਈ ਆਸਵੰਦ ਹੈ। ਨਰਿੰਦਰ ਮੋਦੀ ਦੀ ਅਗਵਾਈ 'ਚ ਐੱਨ. ਡੀ. ਏ. ਹੀ ਮੁੜ ਸੱਤਾ 'ਚ ਆਵੇਗੀ। ਗਾਂਧੀ ਪਰਿਵਾਰ 'ਤੇ ਅਸੀਂ ਕੋਈ ਦੋਸ਼ ਨਹੀਂ ਲਾਏ ਹਨ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਜੋ ਗਲਤ ਕੰਮ ਹੋਏ, ਉਨ੍ਹਾਂ 'ਤੇ ਗੱਲ ਤਾਂ ਕਰਾਂਗੇ ਹੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਕੇਸਰੀ ਗਰੁੱਪ ਨਾਲ ਖਾਸ ਗੱਲਬਾਤ 'ਚ ਕਿਹਾ ਕਿ 2022 'ਚ ਅਸੀਂ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਹੇ ਹਾਂ ਅਤੇ ਅਸੀਂ 75 ਸੰਕਲਪ ਲਏ ਹਨ। ਦੇਸ਼ ਨੂੰ 75 ਚੀਜ਼ਾਂ ਅਸੀਂ 75 ਸਾਲ ਦੀ ਆਜ਼ਾਦੀ ਹੋਣ ਤੋਂ ਪਹਿਲਾਂ ਦੇ ਦੇਵਾਂਗੇ। ਪੇਸ਼ ਹਨ ਮੁੱਖ ਅੰਸ਼...


ਦੋ ਯੋਜਨਾਵਾਂ ਨਾਲ ਬਦਲਿਆ ਔਰਤਾਂ ਦਾ ਜੀਵਨ
2022 ਤੱਕ ਹਰ ਵਿਅਕਤੀ ਦੇ ਘਰ 'ਚ ਰਸੋਈ ਗੈਸ ਪਹੁੰਚਾ ਦੇਵਾਂਗੇ। 5 ਸਾਲ 'ਚ 13 ਕਰੋੜ ਤੋਂ ਵੱਧ ਲੋਕਾਂ ਦੇ ਘਰਾਂ 'ਚ ਰਸੋਈ ਗੈਸ ਪਹੁੰਚਾ ਦਿੱਤੀ ਹੈ। ਇਸ 'ਚ 7 ਕਰੋੜ ਗਰੀਬ ਲੋਕ ਹਨ। ਉਨ੍ਹਾਂ ਦਾ ਸਮਾਂ ਜੋ ਲੱਕੜੀ ਲਿਆਉਣ 'ਚ ਲੱਗਦਾ ਸੀ, ਉਹ ਬਚ ਗਿਆ ਹੈ। ਔਰਤਾਂ ਤੇ ਬੱਚਿਆਂ ਦੀ ਸਿਹਤ ਵੀ ਇਸ ਨਾਲ ਚੰਗੀ ਹੋਵੇਗੀ। ਧੂੰਏਂ ਕਾਰਨ ਹਰ ਰੋਜ਼ ਜੋ ਕਾਰਬਨ ਫੇਫੜੇ 'ਚ ਜਾਂਦਾ ਹੈ, ਉਹ ਖਤਰਨਾਕ ਹੁੰਦਾ ਹੈ। ਉਸ ਨਾਲ ਅੱਖਾਂ ਦੀ ਰੌਸ਼ਨੀ ਤੱਕ ਚਲੀ ਜਾਂਦੀ ਹੈ। ਅਸੀਂ ਗਰੀਬ ਦੇ ਘਰ 'ਚ ਵੀ ਚੰਗਾ ਜੀਵਨ ਜਿਊਣ, ਸਵੱਛ ਵਾਤਾਵਰਣ ਦੇਣ ਦਾ ਯਤਨ ਕੀਤਾ ਹੈ। ਇੰਝ ਹੀ ਟਾਇਲਟ ਕਾਰਨ ਵੀ ਗ੍ਰਾਮੀਣ ਗਰੀਬਾਂ ਦੇ ਸਿਹਤ 'ਚ ਬਦਲਾਅ ਆਇਆ ਹੈ। ਔਰਤ ਸਸ਼ਕਤੀਕਰਨ ਦਾ ਪੂਰੀ ਦੁਨੀਆ 'ਚ ਇਸ ਤੋਂ ਵੱਡਾ ਕੋਈ ਪ੍ਰਯੋਗ ਨਹੀਂ ਹੋ ਸਕਦਾ ਹੈ। 8 ਕਰੋੜ ਪਰਿਵਾਰਾਂ ਦੀਆਂ ਔਰਤਾਂ ਲਈ ਖੁੱਲ੍ਹੇ 'ਚ ਟਾਇਲਟ ਸ਼ਰਮ ਅਤੇ ਆਤਮ ਸਨਮਾਨ ਡੇਗਣ ਦੀ ਗੱਲ ਸੀ। ਹੁਣ 8 ਕਰੋੜ ਪਰਿਵਾਰਾਂ ਨੂੰ ਘਰਾਂ 'ਚ ਟਾਇਲਟ ਬਣਵਾ ਕੇ ਦਿੱਤੀਆਂ ਹਨ। ਆਲੋਚਨਾ ਹੁੰਦੀ ਹੈ ਕਿ ਲੋਕ ਪ੍ਰਯੋਗ ਨਹੀਂ ਕਰਦੇ ਹਨ, ਪਾਣੀ ਨਹੀਂ ਹੈ ਪਰ ਜਦੋਂ ਚੀਜ਼ ਹੈ ਤਾਂ ਯੂਟੀਲਾਈਜੇਸ਼ਨ ਵੀ ਵਧੇਗਾ। ਇਸ ਤੋਂ ਇਲਾਵਾ ਕਾਊਂਸਲਿੰਗ ਕਰਨ ਲਈ ਐੱਨ. ਜੀ. ਓ ਦੀ ਮਦਦ ਵੀ ਲਈ ਹੈ। ਲਗਭਗ ਢਾਈ ਕਰੋੜ ਲੋਕਾਂ ਨੂੰ ਘਰ ਦਿੱਤਾ ਹੈ। ਆਜ਼ਾਦੀ ਦੇ 70 ਸਾਲ ਬਾਅਦ ਵੀ ਜੇ ਕੋਈ ਘਰ ਤੋਂ ਬਿਨਾਂ ਜੀਵਨ ਬਤੀਤ ਕਰਦਾ ਹੈ ਤਾਂ ਆਜ਼ਾਦ ਭਾਰਤ ਲਈ ਠੀਕ ਚੀਜ਼ ਨਹੀਂ ਹੈ। ਟੀਚਾ ਰੱਖਿਆ ਹੈ ਕਿ 2022 ਤੋਂ ਪਹਿਲਾਂ ਹਰ ਨਾਗਰਿਕ ਦੇ ਕੋਲ ਘਰ ਹੋਵੇਗਾ।


ਜ਼ਿਆਦਾਤਰ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ, ਤੁਹਾਡਾ ਮੁਲਾਂਕਣ ਕੀ ਹੈ?
ਦੇਖੋ, ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤੁਸੀਂ ਵਿਸ਼ਲੇਸ਼ਣ ਕਰ ਲੈਣਾ। ਸਾਡੀਆਂ ਸੀਟਾਂ ਵੀ ਵਧਣਗੀਆਂ ਅਤੇ ਜਿੱਤ ਦਾ ਮਾਰਜਨ ਵੀ। ਭਾਜਪਾ ਦਾ ਪਾਰਲੀਮੈਂਟ 'ਚ ਏਰੀਆ ਵੀ ਬਹੁਤ ਵਧਣ ਜਾ ਰਿਹਾ ਹੈ। ਲਿਹਾਜਾ ਤਿੰਨੇ ਦ੍ਰਿਸ਼ਟੀ ਤੋਂ ਚੋਣਾਂ 'ਚ ਸਫਲ ਹੋ ਕੇ ਬਾਹਰ ਆਉਣਗੇ ਅਤੇ 2014 ਤੋਂ ਚੰਗੀ ਸਥਿਤੀ ਹੋਵੇਗੀ। ਭਾਜਪਾ ਦੀ ਆਪਣੀ ਮੈਜਾਰਿਟੀ 282 ਤੋਂ ਜ਼ਿਆਦਾ ਹੋਵੇਗੀ। ਮੈਂ 300 ਤੋਂ ਜ਼ਿਆਦਾ ਲੋਕ ਸਭਾ ਖੇਤਰ 'ਚ ਗਿਆ ਹਾਂ ਅਤੇ ਹਰ ਰੋਜ਼ ਵਰਕਰਾਂ ਦਾ ਫੀਡਬੈਕ ਵੀ ਆ ਰਿਹਾ ਹੈ। ਮੇਰੀ ਗੱਲ ਮੰਨ ਕੇ ਚੱਲਣਾ, 282 ਤੋਂ ਜ਼ਿਆਦਾ ਸੀਟਾਂ ਹੀ ਹੋਣਗੀਆਂ, ਘੱਟ ਨਹੀਂ ਹੋਣਗੀਆਂ।


ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਕੀ ਸਥਿਤੀ ਰਹੇਗੀ?
ਸਿਆਸਤਦਾਨ ਹਾਲੇ ਵੀ 1980 ਦੇ ਦਹਾਕੇ 'ਚ ਜੀਅ ਰਹੇ ਹਨ। ਹੁਣ ਉਹ ਸਮਾਂ ਚਲਾ ਗਿਆ ਹੈ ਕਿ ਦੋ ਨੇਤਾ ਦਿੱਲੀ ਦੇ ਟ੍ਰੋਲ 'ਚ ਹੱਥ ਮਿਲਾਉਣਗੇ ਤਾਂ ਵੋਟਰ ਇਨ੍ਹਾਂ ਦੇ ਪਿੱਛੇ ਚਲਾ ਜਾਵੇਗਾ। ਦੋ ਨੇਤਾਵਾਂ ਦੇ ਹੱਥ ਮਿਲਾਉਣ ਨਾਲ ਵੋਟਰ ਪਿੱਛੇ ਨਹੀਂ ਜਾਂਦਾ ਹੈ। ਵੋਟਰ ਆਪਣੀ ਵੋਟ ਖੁਦ ਤੈਅ ਕਰਦਾ ਹੈ। ਯੂ. ਪੀ. ਏ. ਵਿਚ ਵੀ ਸਾਡੀ ਸਥਿਤਰੀ ਬਹੁਤ ਬਿਹਤਰ ਹੋਵੇਗੀ।


ਯੂ. ਪੀ. ਏ. 'ਚ ਗਠਜੋੜ ਨੂੰ ਕੀ ਤੁਸੀਂ ਚੈਲੰਜ ਦੇ ਤੌਰ 'ਤੇ ਦੇਖ ਰਹੇ ਹੋ?
ਚੈਲੰਜ ਮੈਂ ਤਾਂ ਮੰਨਦਾ ਹੀ ਨਹੀਂ। ਵਿਧਾਨ ਸਭਾ ਚੋਣਾਂ ਲਈ ਵੀ ਯੂ. ਪੀ. ਏ. ਦੇ ਦੋ ਲੜਕੇ ਇਕੱਠੇ ਹੋਏ ਸਨ। ਕਾਂਗਰਸ ਅਤੇ ਸਪਾ ਦੇ ਵੋਟ ਬੈਂਕ ਦਾ ਯੋਗ ਵੀ ਲੋਕਾਂ ਨੇ ਬਣਾ ਦਿੱਤਾ ਸੀ। ਦੱਸ ਵੀ ਦਿੱਤਾ ਸੀ ਕਿ 270 ਵਿਧਾਨ ਸਭਾ ਸੀਟਾਂ ਸਪਾ ਅਤੇ ਕਾਂਗਰਸ ਜਿੱਤੇਗੀ। ਨਤੀਜਾ ਕੀ ਆਇਆ, ਭਾਜਪਾ ਦੀਆਂ 325 ਸੀਟਾਂ ਆਈਆਂ। ਜੇ ਕਾਸਟ ਅਪਲਾਈ ਕਰਦੀ ਤਾਂ ਇਹ ਅਸੰਭਵ ਸੀ। ਯੂ. ਪੀ. ਏ. 'ਚ ਸਾਡੀ ਸਥਿਤੀ ਬਹੁਤ ਚੰਗੀ ਹੈ। 72 ਸੀਟਾਂ ਦਾ ਰਿਕਾਰਡ ਸਾਡਾ ਕਾਇਮ ਰਹੇਗਾ।


1984 ਦੇ ਦੰਗਿਆਂ ਨੂੰ ਲੈ ਕੇ ਸੈਮ ਪਿਤਰੋਦਾ ਨੇ ਇਤਰਾਜ਼ਯੋਗ ਬਿਆਨ ਦਿੱਤਾ ਹੈ, ਹਾਲਾਂਕਿ ਬਾਅਦ 'ਚ ਮੁਆਫੀ ਵੀ ਮੰਗ ਲਈ ਹੈ। ਕੀ ਇਸ ਦਾ ਚੋਣਾਂ 'ਤੇ ਅਸਰ ਪਵੇਗਾ?
ਦੇਖੋ ਮੁਆਫੀ ਮੰਗਣ ਨਾਲ ਕੀ ਹੁੰਦਾ ਹੈ। ਇਨ੍ਹਾਂ ਦੇ ਮਨ ਦੀ ਗੱਲ ਬਾਹਰ ਆਈ ਹੈ। ਮੈਂ ਸੈਮ ਪਿਤਰੋਦਾ ਅਤੇ ਰਾਹੁਲ ਗਾਂਧੀ ਨੂੰ ਵੱਖ ਕਰਕੇ ਨਹੀਂ ਦੇਖਦਾ ਹਾਂ। ਇਨ੍ਹਾਂ ਦੇ ਗੁਰੂ ਹਨ, ਸਾਰੀਆਂ ਚੀਜ਼ਾਂ ਇਨ੍ਹਾਂ ਤੋਂ ਸਿੱਖਦੇ ਹਨ ਅਤੇ ਇਨ੍ਹਾਂ ਦੇ ਮਨ 'ਚ ਬੈਠਾ ਹੋਇਆ ਹੈ ਕਿ ਹੋਇਆ ਤਾਂ ਹੋਇਆ...। ਉਹ ਗੱਲ ਬਾਹਰ ਆ ਗਈ ਹੈ। ਹੁਣ ਸ਼ਬਦਾਂ ਦੀ ਮੁਆਫੀ ਨਾਲ ਕੀ ਹੁੰਦਾ ਹੈ।


ਪੱਛਮ ਬੰਗਾਲ 'ਚ ਪੂਰਾ ਮਾਹੌਲ ਬਦਲ ਗਿਆ ਹੈ। ਹਿੰਸਾ ਵੀ ਹੋ ਰਹੀ ਹੈ। ਕੀ ਭਾਜਪਾ ਨੂੰ ਸੀਟਾਂ ਮਿਲਣਗੀਆਂ?
ਬਿਲਕੁਲ, ਸੀਟਾਂ ਮਿਲਣਗੀਆਂ। ਜੋ ਮਾਹੌਲ ਦਿਖਾਈ ਦੇ ਰਿਹਾ ਹੈ, ਉਹ ਭਾਜਪਾ ਦੇ ਹੱਕ 'ਚ ਹੈ। ਉਥੇ ਹੀ ਪੰਚਾਇਤੀ ਚੋਣਾਂ ਦੇ ਨਤੀਜੇ ਦੇਖ ਲਓ। ਅਸੀਂ ਦੋ ਨੰਬਰ ਦੀ ਪਾਰਟੀ ਬਣ ਚੁੱਕੇ ਹਾਂ। ਬੰਗਾਲ 'ਚ ਸੀਟਾਂ ਵਧਣਗੀਆਂ ਅਤੇ ਵੋਟ ਫੀਸਦੀ 'ਚ ਵੀ ਵਾਧਾ ਹੋਵੇਗਾ। ਜਨਤਾ ਚਾਹੁੰਦੀ ਹੈ ਕਿ ਵਿਕਾਸ ਹੋਵੇ, ਅੱਤਵਾਦ ਰੁਕੇ, ਅੱਤਵਾਦੀਆਂ ਨੂੰ ਕੱਢਿਆ ਜਾਵੇ। ਵੋਟ ਬੈਂਕ ਦੀ ਸਿਆਸਤ ਕਾਰਨ ਬੰਗਾਲ ਦੇ ਕਲਚਰ ਨੂੰ ਜਿਵੇਂ ਦਬਾਇਆ ਜਾ ਰਿਹਾ ਹੈ, ਉਸ ਦੇ ਖਿਲਾਫ ਵੀ ਲੋਕਾਂ 'ਚ ਗੁੱਸਾ ਹੈ। ਉਥੇ ਦੁਰਗਾ ਪੂਜਾ ਨਹੀਂ ਕਰ ਸਕਦੇ, ਸਰਸਵਤੀ ਪੂਜਾ ਨਹੀਂ ਕਰ ਸਕਦੇ, ਜੈ ਸ਼੍ਰੀਰਾਮ ਨਹੀਂ ਬੋਲ ਸਕਦੇ...ਕਿਉਂ? ਇਹ ਸਵਾਲ ਬੰਗਾਲ ਦੇ ਵੋਟਰ ਪੁੱਛ ਰਹੇ ਹਨ।


ਮਮਤਾ ਸਰਕਾਰ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਉਹ ਪੂਜਾ ਲਈ ਪੈਸਾ ਵੀ ਦਿੰਦੀ ਹੈ?
ਇਹ ਤਾਂ ਪੰਚਾਇਤ ਚੋਣਾਂ 'ਚ ਹਾਰਨ ਤੋਂ ਬਾਅਦ ਕੀਤਾ ਹੋਵੇਗਾ। ਤੁਸੀਂ ਚਾਰ ਸਾਲ ਦੀ ਸਰਕਾਰ ਦਾ ਰਿਕਾਰਡ ਪਲਟ ਕੇ ਦੇਖ ਲਓ, ਭਾਜਪਾ ਵਰਕਰਾਂ ਦੀ ਪੀ. ਆਈ. ਐੱਲ. ਪਈ ਹੈ। ਕੋਰਟ ਦੇ ਆਰਡਰ 'ਤੇ ਇਜਾਜ਼ਤ ਮਿਲੀ। ਮਮਤਾ ਦੀਦੀ ਜੇ ਅਜਿਹਾ ਕਹਿ ਰਹੀ ਹੈ ਤਾਂ ਉਹ ਝੂਠ ਬੋਲ ਰਹੀ ਹੈ।


ਓਡਿਸ਼ਾ ਅਤੇ ਕੇਰਲ 'ਚ ਭਾਜਪਾ ਦੀ ਕੀ ਸਥਿਤੀ ਹੋਵੇਗੀ?
ਦੋਹਾਂ ਸੂਬਿਆਂ 'ਚ ਭਾਜਪਾ ਲਈ ਚੰਗਾ ਹੋਵੇਗਾ। ਓਡਿਸ਼ਾ 'ਚ ਅਸੀਂ 13 ਤੋਂ 15 ਲੋਕ ਸਭਾ ਸੀਟਾਂ ਜਿੱਤਾਂਗੇ। ਸਾਡਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ, ਜਦੋਂ ਕਿ ਕੇਰਲ 'ਚ ਖਾਤਾ ਖੁੱਲ੍ਹਣ ਜਾ ਰਿਹਾ ਹੈ। 2 ਸੀਟਾਂ 'ਤੇ ਸਾਡੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਇਕ ਹੋਰ ਸੀਟ 'ਤੇ ਅਸੀਂ ਟੱਕਰ ਦੇ ਰਹੇ ਹਾਂ।
''9 ਅਗਸਤ-2014 ਨੂੰ ਜਦੋਂ ਪਾਰਟੀ ਨੇ ਮੈਨੂੰ ਪ੍ਰਧਾਨ ਬਣਾਇਆ ਤਾਂ ਪਹਿਲੀ ਰਾਸ਼ਟਰੀ ਪ੍ਰੀਸ਼ਦ 'ਚ ਮੈਨੂੰ ਕਿਹਾ ਸੀ ਕਿ ਨਾਰਥ ਈਸਟ 'ਚ ਵਿਸਤਾਰ ਕਰਨਾ ਹੈ। ਮੈਨੂੰ ਅਨੰਦ ਹੈ ਕਿ ਨਾਰਥ-ਈਸਟ 'ਚ ਭਾਜਪਾ ਦਾ ਕੰਮ ਵਧਿਆ ਹੈ। ਬੰਗਾਲ, ਓਡਿਸ਼ਾ 'ਚ ਸਾਡਾ ਕੰਮ ਵਧਿਆ ਹੈ। ਕੇਰਲ, ਤਮਿਲਨਾਡੂ ਦੇ ਅੰਦਰ ਵੀ ਆਪਣੀ ਨੀਂਹ ਪਾ ਸਕੇ ਹਾਂ। ਆਂਧਰਾ ਪ੍ਰਦੇਸ਼ ਦੇ ਅੰਦਰ ਥੋੜ੍ਹਾ ਕਮਜ਼ੋਰ ਹੈ। ਭਾਜਪਾ ਦਾ ਵਿਸਤਾਰ ਅਸੀਂ ਹਰ ਸੂਬੇ 'ਚ ਤੇਜ਼ੀ ਨਾਲ ਕਰ ਰਹੇ ਹਾਂ। ਝਾਰਖੰਡ, ਹਰਿਆਣਾ, ਮਹਾਰਾਸ਼ਟਰ 'ਚ ਪੂਰਨ ਬਹੁਮਤ ਦੀਆਂ ਸਰਕਾਰਾਂ ਬਣਾਈਆਂ। ਆਸਾਮ, ਤ੍ਰਿਪੁਰਾ, ਮਣੀਪੁਰ 'ਚ ਪਹਿਲੀ ਵਾਰ ਸਾਡਾ ਮੁੱਖ ਮੰਤਰੀ ਬਣਿਆ। ਮੈਂ ਮੰਨਦਾ ਹਾਂ ਕਿ 5 ਸਾਲ 'ਚ ਮੋਦੀ ਜੀ ਦੀ ਅਗਵਾਈ 'ਚ ਪਾਰਟੀ ਬਹੁਤ ਮਜ਼ਬੂਤ ਹੋਈ ਹੈ।


ਰਾਸ਼ਟਰਵਾਦ ਦਾ ਮੁੱਦਾ ਤੇਜ਼ੀ ਨਾਲ ਉਠਿਆ ਹੈ। ਦੂਸਰਾ, ਤੁਸੀਂ ਪੋਲੀਟਿਕਸ ਅਤੇ ਪ੍ਰਫਾਰਮੈਂਸ ਦੀ ਗੱਲ ਕਰਦੇ ਹੋ। ਬੈਲੇਂਸ ਕਿਵੇਂ ਕਰਦੇ ਹੋ?
ਬੈਲੇਂਸ ਕਰਨ ਦੀ ਲੋੜ ਹੀ ਨਹੀਂ ਹੈ। ਦੋਵਾਂ ਵਿਚਾਲੇ ਅੰਤਰਵਿਰੋਧ ਹੈ ਹੀ ਨਹੀਂ। ਕੋਈ ਦੇਸ਼ ਆਪਣੇ-ਆਪ ਨੂੰ ਸੁਰੱਖਿਅਤ ਕਰੇ ਅਤੇ ਕੋਈ ਆਪਣੇ-ਆਪ ਨੂੰ ਡਿਵੈੱਲਪ ਕਰੇ, ਦੋਵਾਂ 'ਚ ਕਿਥੇ ਕੋਈ ਕੰਟ੍ਰਾਡਿਕੇਸ਼ਨ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ, ਦੇਸ਼ ਦੀ ਰੱਖਿਆ ਨੀਤੀ ਵੱਖਰੇ ਤੌਰ 'ਤੇ ਸਪੱਸ਼ਟ ਹੋਈ। ਹੁਣ ਤੱਕ ਸਾਡੀ ਡਿਫੈਂਸ ਪਾਲਿਸੀ ਵਿਦੇਸ਼ ਨੀਤੀ 'ਚ ਮਰਜ ਕਰ ਦਿੱਤੀ ਗਈ ਸੀ। ਪਹਿਲੀ ਵਾਰ ਡਿਫੈਂਸ ਪਾਲਿਸੀ ਦੀ ਇਕ ਵੱਖਰੀ ਹੋਂਦ ਆਈ ਹੈ ਅਤੇ ਡਿਫੈਂਸ ਪਾਲਿਸੀ ਦੀ ਪ੍ਰਾਇਰਿਟੀ ਵਿਦੇਸ਼ ਨੀਤੀ 'ਤੇ ਪ੍ਰਸਤਾਵਿਤ ਹੈ, ਇਹ ਵੱਡੀ ਤਬਦੀਲੀ ਹੋਈ ਹੈ।

 


ਡਿਫੈਂਸ ਪਾਲਿਸੀ ਪਹਿਲੀ ਪ੍ਰਮੁੱਖਤਾ ਰਹੇਗੀ?
ਜੀ, ਸੁਭਾਵਿਕ ਰੂਪ ਨਾਲ। ਜਦੋਂ ਤੱਕ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਰਹਿਣਗੀਆਂ, ਤੁਸੀਂ ਮੰਨ ਕੇ ਚੱਲੋ ਕਿ ਦੇਸ਼ ਦੀ ਸੁਰੱਖਿਆ ਟਾਪ ਮੋਸਟ ਪਰਿਓਰਿਟੀ 'ਚ ਰਹੇਗੀ।


ਪੰਜਾਬ 'ਚ ਆਮ ਆਦਮੀ ਪਾਰਟੀ ਨੇ ਬੀਤੀਆਂ ਚੋਣਾਂ 'ਚ ਕੁਝ ਗਲਤ ਲੋਕਾਂ ਤੋਂ ਮਦਦ ਲਈ। ਹੁਣ ਵੀ ਉਨ੍ਹਾਂ ਦੀ ਪਾਰਟੀ ਚੋਣ ਮੈਦਾਨ 'ਚ ਉੱਤਰੀ ਹੈ, ਕਿਵੇਂ ਦੇਖਦੇ ਹੋ?
ਦੇਖੋ, ਸਿਆਸਤ ਦੇ ਅੰਦਰ ਵਿਚਾਰਕ ਅੰਦੋਲਨ ਦੇ ਰੂਪ 'ਚ ਕੰਮ ਕਰਨਾ ਇਕ ਵੱਖਰੀ ਗੱਲ ਹੈ ਅਤੇ ਆਮ ਆਦਮੀ ਪਾਰਟੀ ਮੌਜੂਦਾ ਮਾਹੌਲ 'ਚ ਖੜ੍ਹੀ ਹੈ। ਜਨਤਾ 'ਚ ਗੁੱਸਾ ਸੀ। ਇਸ ਨੂੰ ਕੈਸ਼ ਕਰਕੇ ਅਹੁਦਾ ਪ੍ਰਾਪਤ ਕਰ ਲੈਣਾ ਵੱਖਰੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਅੰਨਾ ਅੰਦੋਲਨ 'ਚ ਜੋ ਗੁੱਸਾ ਜਨਤਾ 'ਚ ਪੈਦਾ ਹੋਇਆ ਸੀ, ਉਸ ਨੂੰ ਕੈਸ਼ ਕਰਨ ਦਾ ਕੰਮ ਕੀਤਾ ਹੈ ਪਰ ਜਦੋਂ ਪਾਰਟੀ ਚਲਾਉਣ ਲਈ ਆਇਡੀਓਲਾਜੀ ਨਹੀਂ ਹੁੰਦੀ ਹੈ ਤਾਂ ਬਾਅਦ 'ਚ ਪਾਰਟੀ ਨੂੰ ਵੱਖ-ਵੱਖ ਤਰ੍ਹਾਂ ਦੇ ਅਜਿਹੇ ਮਿੰਸ ਨੂੰ ਫ਼ੜਨਾ ਪੈਂਦਾ ਹੈ। ਕੇਜਰੀਵਾਲ ਉਹੀ ਹੈ।


ਰਾਫੇਲ ਨੂੰ ਲੈ ਕੇ ਰਾਹੁਲ ਗਾਂਧੀ ਤੇ ਵਿਰੋਧੀ ਵਾਰ–ਵਾਰ ਅਟੈਕ ਕਰਦੇ ਹਨ। ਇਸ ਦਾ ਚੋਣਾਂ 'ਚ ਕੁਝ ਅਸਰ ਪਏਗਾ?
ਦੇਖੋ, ਕੋਈ ਵੀ ਦੋਸ਼ ਚੋਣਾਂ 'ਤੇ ਅਸਰ ਉਦੋਂ ਪਾਉਂਦਾ ਹੈ ਜਦੋਂ ਉਸ ਦੇ ਪਿੱਛੇ ਤੱਥ ਹੋਵੇ ਤੇ ਜਿਸ 'ਤੇ ਦੋਸ਼ ਲੱਗਾ ਹੈ, ਉਸ ਦਾ ਚਰਿੱਤਰ ਕਿਸ ਤਰ੍ਹਾਂ ਦਾ ਹੈ। ਇਸ 'ਚੋਂ ਦੋਵੇਂ ਚੀਜ਼ਾਂ ਗਾਇਬ ਹਨ। ਰਾਫੇਲ ਦੇ ਦੋਸ਼ ਦੇ ਸਮਰਥਨ 'ਚ ਰਾਹੁਲ ਗਾਂਧੀ ਕੋਈ ਡਾਟਾ ਨਹੀਂ ਦੇ ਰਹੇ ਹਨ। ਡੇਢ ਸਾਲ ਤੋਂ ਕਹਿ ਰਿਹਾ ਹਾਂ ਕਿ ਜਿੰਨਾ ਵੀ ਡਾਟਾ ਹੈ, ਤੁਸੀਂ ਚਲੇ ਜਾਓ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੂੰ ਅਸਿਸਟ ਕਰੋ ਸੱਚ ਲੱਭਣ ਲਈ ਪਰ ਉਹ ਹਿੰਮਤ ਉਸ 'ਚ ਨਹੀਂ ਹੈ। ਦੂਜਾ, ਨਰਿੰਦਰ ਮੋਦੀ ਦਾ ਚਰਿੱਤਰ ਬਿਨਾਂ ਕਲੰਕ, ਪਾਰਦਰਸ਼ੀ ਹੈ। ਪ੍ਰਮਾਣਿਕ ਚਰਿੱਤਰ ਹੈ। ਇਨ੍ਹਾਂ 'ਤੇ ਅਜਿਹੇ ਦੋਸ਼ ਲਾਉਣੇ ਬਹੁਤ ਆਸਾਨ ਗੱਲ ਹੈ।


ਕਾਂਗਰਸ ਦੀ ਨਿਆਯ ਯੋਜਨਾ ਕੀ ਹੈ, ਇਸ ਦਾ ਕੀ ਅਸਰ ਪਏਗਾ?
ਨਿਆਯ 'ਤੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ। ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਜਿੰਨੀਆਂ ਵੀ ਯੋਜਨਾਵਾਂ ਬਣਾਈਆਂ ਹਨ, ਉਹ ਵੋਟ ਬੈਂਕ ਜਨਰੇਸ਼ਨ ਦੀਆਂ ਯੋਜਨਾਵਾਂ ਨਹੀਂ ਹਨ, ਨਾ ਵੋਟਰ ਨੂੰ ਕੰਸਲਟੈਂਟ ਕਰਨ ਦੀ ਯੋਜਨਾ ਹੈ। ਉਹ ਹਰ ਨਾਗਰਿਕ ਨੂੰ ਸਨਮਾਨ ਨਾਲ ਜੀਣ ਦਾ ਅਧਿਕਾਰ ਦੇਣਾ ਚਾਹੁੰਦੀ ਹੈ। ਹਰ ਨਾਗਰਿਕ ਨੂੰ ਸੰਵਿਧਾਨ ਨੇ ਚੰਗਾ ਜੀਵਨ ਜੀਣ ਦਾ ਹੱਕ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਦੇਸ਼ 'ਚ 50 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹੁਣ ਤਕ ਸਹੀ ਤਰੀਕੇ ਨਾਲ ਕੰਮ ਨਹੀਂ ਹੋਇਆ ਸੀ। ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ 50 ਕਰੋੜ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਇੰਟਫਿਕ ਤਰੀਕੇ ਨਾਲ ਕੰਮ ਕੀਤਾ ਹੈ।


ਉਜਵਲਾ ਸਕੀਮ 'ਚ ਰੀਫਿਲਿੰਗ ਦੀ ਸਮੱਸਿਆ ਹੈ?
ਜੀ, ਸਹੀ ਗੱਲ ਹੈ। ਸਾਡੇ ਸਰਵੇ 'ਚ ਵੀ ਆਇਆ ਹੈ। ਰੀਫਿਲਿੰਗ ਦੀ ਸਮੱਸਿਆ ਇਸ ਲਈ ਆਈ ਹੈ ਕਿ ਉਸ ਕੋਲ ਪੂਰਾ ਪੈਸਾ ਨਹੀਂ ਹੈ। ਦਿਹਾੜੀਦਾਰ ਲੋਕ ਹਨ। ਇਸ ਨੂੰ ਦੇਖਦੇ ਹੋਏ ਹੁਣ 5 ਕਿਲੋ ਵਾਲੇ ਗੈਸ ਸਿਲੰਡਰ ਵੀ ਬਣਾ ਲਏ ਹਨ। ਇਕ ਸਾਲ ਦੇ ਅੰਦਰ ਉਜਵਲਾ ਦੇ ਜਿੰਨੇ ਲਾਭਪਾਤਰੀ ਹਨ, ਨੂੰ 5 ਕਿਲੋ ਦਾ ਸਿਲੰਡਰ ਦੇਵਾਂਗੇ। ਇਸ ਤੋਂ ਉਹ ਘੱਟ ਪੈਸੇ ਦੇ ਕੇ ਸਿਲੰਡਰ ਲੈ ਜਾਣਗੇ। ਲੱਕੜੀ ਦੀ ਲਾਗਤ ਗੈਸ ਤੋਂ ਜ਼ਿਆਦਾ ਹੈ। ਇਸ ਦਾ ਵੀ ਸਾਇੰਟਫਿਕ ਅਨੈਲੇਸਿਸ ਕਰਨ ਤੋਂ ਬਾਅਦ ਹੀ ਯੋਜਨਾ ਨੂੰ ਜ਼ਮੀਨ 'ਤੇ ਉਤਾਰਿਆ ਹੈ।


ਯੋਜਨਾਵਾਂ ਨਾਲ ਨਾਰੀ ਸਸ਼ਕਤੀਕਰਨ ਹੋਇਆ ਹੈ ਤਾਂ ਸਿਆਸੀ ਫਾਇਦਾ ਵੀ ਮਿਲੇਗਾ?
ਜ਼ਰੂਰ ਹੋਵੇਗਾ ਪਰ ਮਕਸਦ ਵੋਟ ਬੈਂਕ ਪਾਲੀਟਿਕਸ ਨਹੀਂ ਹੈ। ਜੇਕਰ ਗਰੀਬ ਸੋਚਦਾ ਹੈ ਕਿ 70 ਸਾਲ ਬਾਅਦ ਕੋਈ ਸਰਕਾਰ ਆਈ ਹੈ, ਜਿਸ ਨੇ ਉਸ ਬਾਰੇ ਸੋਚਿਆ ਹੈ, ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਆਇਆ ਹੈ, ਜੋ ਉਸ ਲਈ ਸੋਚਦਾ ਹੈ ਤਾਂ ਸਾਨੂੰ ਵੋਟ ਜ਼ਰੂਰ ਦੇਵੇਗਾ ਤੇ ਕਲੇਮ ਵੀ ਕਰੇਗਾ, ਮੰਗਣ ਵੀ ਜਾਵਾਂਗੇ ਪਰ ਯੋਜਨਾਵਾਂ ਦਾ ਮਕਸਦ ਉਸ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਪੈਸਾ ਦਿੰਦੇ ਤਾਂ ਵੋਟ ਬੈਂਕ ਦੀ ਪਾਲੀਟਿਕਸ ਹੁੰਦੀ। ਸਾਨੂੰ ਚੀਜ਼ਾਂ ਦਿੱਤੀਆਂ ਹਨ, ਜੋ ਜੀਵਨ ਸ਼ੈਲੀ ਨੂੰ ਬਲ ਦੇਣਗੀਆਂ।


ਵੋਟ ਬੈਂਕ ਨੂੰ ਦੇਖ ਕੇ ਯੋਜਨਾ ਨਹੀਂ ਬਣਾਈ
ਸਿਹਤ ਯੋਜਨਾ ਲਈ ਜੋ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਲਿਆਏ ਹਾਂ, ਇਸ ਦੇ ਮਾਧਿਅਮ ਨਾਲ ਵੀ ਪੂਰੇ ਦੇਸ਼ ਦੇ ਹੈਲਥ ਸੈਕਟਰ ਦੇ ਅੰਦਰ ਵੱਡੀ ਤਬਦੀਲੀ ਲਿਆਉਣ ਦਾ ਕੰਮ ਕੀਤਾ ਹੈ। ਇਸ ਨਾਲ ਸਰਕਾਰੀ ਹਸਪਤਾਲ ਵੀ ਆਪਣੇ ਆਪ ਮਜ਼ਬੂਤ ਹੋਣਗੇ ਤੇ ਤਹਿਸੀਲ ਪੱਧਰ 'ਤੇ ਵੀ ਪ੍ਰਾਈਵੇਟ ਹਸਪਤਾਲ ਪਹੁੰਚਣ ਲੱਗਣਗੇ ਕਿਉਂਕਿ ਹੁਣ ਮਾਰਕੀਟ ਪੋਟੈਂਸ਼ੀਅਲ ਵਧੀ ਹੈ। ਦੇਸ਼ ਦੇ 50 ਕਰੋੜ ਲੋਕਾਂ ਕੋਲ 5 ਲੱਖ ਰੁਪਏ ਆਪਣੇ ਸਿਹਤ 'ਤੇ ਖਰਚ ਕਰਨ ਲਈ ਹਨ। ਅਸੀਂ ਹਰ ਯੋਜਨਾ ਜੋ ਬਣਾਈ ਹੈ, ਉਹ ਵੋਟ ਬੈਂਕ ਨੂੰ ਦੇਖ ਕੇ ਨਹੀਂ ਬਣਾਈ। ਭੀਖ ਨਹੀਂ ਦਿੱਤੀ ਹੈ। ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯੋਜਨਾਵਾਂ ਦਿੱਤੀਆਂ ਹਨ। ਉਸੇ ਤਰ੍ਹਾਂ ਕਿਸਾਨ ਸਨਮਾਨ ਨਿਧੀ ਯੋਜਨਾ ਹੈ। ਦੇਸ਼ ਦੇ 12 ਕਰੋੜ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਲੋਨ ਹੀ ਨਹੀਂ ਮਿਲਦਾ ਹੈ, ਉਹ ਸ਼ਾਹੂਕਾਰ ਕੋਲ, ਪ੍ਰਾਈਵੇਟ ਬੈਂਕ ਕੋਲੋਂ ਬਹੁਤ ਉੱਚੇ ਵਿਆਜ 'ਤੇ ਲੋਨ ਲੈਂਦੇ ਹਨ। ਉਸ ਦੀ 75 ਫੀਸਦੀ ਕਮਾਈ ਅਸਲ ਕਰਜ਼ੇ ਤੇ ਵਿਆਜ ਦੇਣ 'ਚ ਚਲੀ ਜਾਂਦੀ ਹੈ। ਕਿਸਾਨ ਸਨਮਾਨ ਨਿਧੀ ਕੋਈ ਕਰਜ਼ਾ ਮੁਆਫ ਕਰ ਦੇਣਾ ਜਾਂ ਇਸ ਤਰ੍ਹਾਂ ਦੀ ਯੋਜਨਾ ਨਹੀਂ ਹੈ। ਅਸੀਂ ਏਜੰਡੇ 'ਚ ਲੈ ਕੇ ਆਏ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲੋਨ 'ਤੇ ਵਿਆਜ ਮੁਆਫ ਕਰ ਦਿੱਤਾ। ਉਸ ਦਾ ਸਿਧਾਂਤ ਮੁਆਫ ਨਾ ਕਰਕੇ ਸਗੋਂ ਉਸ ਤੋਂ ਵਿਆਜ ਦਾ ਬੋਝ ਅਸੀਂ ਹਟਾ ਦਿਆਂਗੇ। ਜੋ ਵੱਡੇ ਕਿਸਾਨ ਹਨ, ਉਨ੍ਹਾਂ ਲਈ ਵੀ ਇਕ ਵੱਡੀ ਰਾਹਤ ਦੀ ਗੱਲ ਹੋਵੇਗੀ।


2014 ਤੋਂ 2019 ਦੌਰਾਨ ਭਾਜਪਾ ਦਾ ਚੰਗਾ ਵਿਸਥਾਰ ਹੋਇਆ ਹੈ?
ਜਿੱਥੇ-ਜਿੱਥੇ ਬੂਥ ਬਣਿਆ ਹੈ, ਉਥੇ ਸਫਲਤਾ ਮਿਲਦੀ ਹੈ। 10 ਹਜ਼ਾਰ ਤੋਂ ਵੱਧ ਫੁਲਟਾਈਮਰ 2 ਸਾਲ ਤੋਂ ਬੂਥ ਬਣਾਉਣ ਦੇ ਕੰਮ ਕੀਤੇ। ਤਨਖਾਹ ਵੀ ਨਹੀਂ ਲੈਂਦੇ, ਪਾਰਟੀ ਲਈ ਨਿਕਲੇ ਹਾਂ। ਪਾਰਟੀ ਐਵੇਂ ਹੀ ਨਹੀਂ ਵਧੀ ਹੈ। ਸਖਤ ਮਿਹਨਤ ਵਰਕਰਾਂ ਨੇ ਕੀਤੀ ਹੈ। ਮੋਦੀ ਜੀ ਦੀ ਲੋਕਪ੍ਰਿਯਤਾ ਨੂੰ ਵੋਟਾਂ 'ਚ ਤਬਦੀਲ ਕਰਨ 'ਚ ਸਫਲ ਹੋਵਾਂਗੇ।


ਕਈ ਪਾਰਟੀਆਂ ਦੇ ਨੇਤਾਵਾਂ ਨੇ ਭਾਜਪਾ ਜੁਆਇਨ ਕੀਤੀ ਹੈ, ਜਦਕਿ ਜ਼ਿਆਦਾ ਤੁਹਾਡੀਆਂ ਹੀ ਸਰਕਾਰਾਂ ਹਨ?
16 ਵਿਚੋਂ 13 ਸਰਕਾਰਾਂ ਬੀ. ਜੇ. ਪੀ. ਦੀਆਂ ਹੀ ਹਨ। ਤਿੰਨ ਗਠਜੋੜ ਦੀਆਂ ਸਰਕਾਰਾਂ ਹਨ। ਦੇਖੋ, ਜਿੰਨੇ ਵੀ ਲੋਕਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਹੈ, ਉਹ ਚੋਣਾਂ ਤੋਂ ਪਹਿਲਾਂ ਕੀਤਾ ਹੈ। ਅਸਤੀਫਾ ਦੇ ਕੇ ਕੀਤਾ ਹੈ, ਬਾਅਦ 'ਚ ਚੋਣਾਂ 'ਚ ਗਏ ਹਨ। ਪਬਲਿਕ ਦੇ ਮੈਂਡੇਟ ਨਾਲ ਧੋਖਾ ਨਹੀਂ ਕੀਤਾ। ਮੁੜ ਉਹ ਮੈਂਡੇਟ ਲੈਣ ਲਈ ਗਏ ਅਤੇ ਲਿਆ ਪਰ ਸਿਆਸੀ ਸਮੀਕਰਨ ਇਸ ਤਰ੍ਹਾਂ ਦਾ ਹੋਵੇ, ਜਿਸ ਵਿਚ ਇਕ ਆਇਡਿਓਲਾਜੀ ਨਵੇਂ ਉਭਰ ਕੇ ਆਏ। ਜਿਵੇਂ ਨਾਰਥ-ਈਸਟ 'ਚ ਸਾਡੀ ਆਇਡਿਓਲਾਜੀ ਨਵੀਂ ਉਭਰ ਕੇ ਆ ਰਹੀ ਹੈ। ਕਿਸੇ ਸਿਆਸੀ ਵਰਕਰ ਨੂੰ ਲੱਗਦਾ ਹੈ ਕਿ ਇਹ ਆਇਡਿਓਲਾਜੀ ਮੇਰੇ ਤੋਂ ਬਿਹਤਰ ਹੈ ਤਾਂ ਉਸ ਨੂੰ ਡੈਮੋਕ੍ਰੇਸੀ 'ਚ ਨਵੀਂ ਆਇਡਿਓਲਾਜੀ ਜੁਆਇਨ ਕਰਨ ਦਾ ਅਧਿਕਾਰ ਹੈ। ਮੈਂ ਮੰਨਦਾ ਹਾਂ ਕਿ ਚੋਣਾਂ ਤੋਂ ਪਹਿਲਾਂ ਰਾਈਟ ਹੈ। ਅਸੀਂ ਇਹ ਸਾਰੇ ਜੁੜਾਅ ਜੋ ਕਰਾਏ ਹਨ, ਚੋਣਾਂ ਤੋਂ ਪਹਿਲਾਂ ਕਰਾਏ ਹਨ।


ਭਾਜਪਾ 'ਚ ਜੋ ਲੋਕ ਆ ਰਹੇ ਹਨ, ਉਸ ਨਾਲ ਕਲਚਰਲ ਤਬਦੀਲੀ ਹੋਵੇਗੀ ਜਾਂ ਨਹੀਂ?
ਬੀ. ਜੇ. ਪੀ. ਦਾ ਹਾਜ਼ਮਾ ਬਹੁਤ ਮਜ਼ਬੂਤ ਹੈ। ਉਹ ਬੀ. ਜੇ. ਪੀ. ਨੂੰ ਨਹੀਂ ਬਦਲ ਸਕਦੇ, ਸਗੋਂ ਬੀ. ਜੇ. ਪੀ. ਨਾਲ ਰਹਿ ਕੇ ਉਨ੍ਹਾਂ ਦੀ ਸੋਚ ਨੂੰ ਬਦਲਣ 'ਚ ਅਸੀਂ ਸਫਲ ਹੋਵਾਂਗੇ, ਅਜਿਹਾ ਸਾਨੂੰ ਲੱਗਦਾ ਹੈ।


2019 'ਚ ਸਿਆਸੀ ਮਾਹੌਲ ਪੂਰਾ ਨਾਂਹਪੱਖੀ ਹੋ ਗਿਆ ਹੈ, ਅਸਲੀ ਮੁੱਦੇ ਗਾਇਬ ਹੋ ਗਏ ਹਨ?
ਮੈਂ ਮੰਨਦਾ ਹਾਂ ਕਿ ਇਹ ਮੀਡੀਆ ਤਕ ਸੀਮਤ ਹੈ। ਵੋਟਰ ਮੁੱਦਿਆਂ ਦੇ ਆਧਾਰ 'ਤੇ ਹੀ ਵੋਟ ਪਾ ਰਿਹਾ ਹੈ। ਕੋਈ ਬੁਲਾਰਾ 40 ਮਿੰਟ ਦਾ ਭਾਸ਼ਣ ਦਿੰਦਾ ਹੈ, ਉਸ ਵਿਚੋਂ 2 ਮਿੰਟ ਕੁਝ ਬੋਲੇਗਾ ਤਾਂ ਮੀਡੀਆ ਸੁਰਖੀਆਂ ਬਣਾਉਂਦਾ ਹੈ ਅਤੇ ਵਾਰ-ਵਾਰ ਟੀ. ਆਰ. ਪੀ. ਕਾਰਨ ਦਿਖਾਉਂਦਾ ਹੈ। 38 ਮਿੰਟ ਦਾ ਭਾਸ਼ਣ ਕੋਈ ਮਾਇਨੇ ਨਹੀਂ ਰੱਖਦਾ ਪਰ ਵੋਟਰ ਲਈ ਆਪਣੇ ਮੁੱਦੇ ਹਨ ਅਤੇ ਮੁੱਦਿਆਂ 'ਤੇ ਚੋਣਾਂ ਹੋ ਰਹੀਆਂ ਹਨ। ਮੁੱਦਿਆਂ 'ਤੇ ਹੀ ਭਾਜਪਾ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।


ਜੀ. ਐੱਸ. ਟੀ. ਅਤੇ ਨੋਟਬੰਦੀ ਨੂੰ ਲੈ ਕੇ ਲੋਕਾਂ 'ਚ ਨਾਰਾਜ਼ਗੀ ਹੈ, ਕੀ ਅਸਰ ਪਏਗਾ?
ਨਹੀਂ... ਅਜਿਹਾ ਨਹੀਂ ਹੈ। ਜੀ. ਐੱਸ. ਟੀ. ਦੁਨੀਆ ਦਾ ਸਭ ਤੋਂ ਵੱਡਾ ਵਿਕਰੀ ਟੈਕਸ ਸੁਧਾਰ ਹੈ। 16 ਟੈਕਸਾਂ ਨੂੰ ਮਿਲਾ ਕੇ ਇਕ ਬਣਾਇਆ ਗਿਆ ਹੈ। ਜਦੋਂ ਇੰਨਾ ਵੱਡਾ ਰਿਫਾਰਮ ਹੋਵੇਗਾ ਤਾਂ ਸ਼ੁਰੂਆਤੀ ਦਿੱਕਤਾਂ ਤਾਂ ਆਉਣਗੀਆਂ ਹੀ ਪਰ ਵਪਾਰੀਆਂ ਤੇ ਗਾਹਕਾਂ ਨਾਲ ਗੱਲਬਾਤ ਕੀਤੀ ਹੈ, ਟ੍ਰੇਡਰਸ, ਹੋਲਸੇਲਰਸ ਅਤੇ ਮੈਨਿਊਫੈਕਚਰਰਜ਼ ਨਾਲ ਵੀ। ਜਦੋਂ ਤੋਂ ਜੀ. ਐੱਸ. ਟੀ. ਲੱਗਾ ਹੈ, ਉਦੋਂ ਤੋਂ ਹੁਣ ਤਕ ਸਿਸਟਮ 'ਚ ਵੀ ਸੁਧਾਰ ਕੀਤਾ ਹੈ, ਕਾਨੂੰਨ ਵੀ ਬਦਲਿਆ ਹੈ ਅਤੇ ਟੈਕਸ ਦੀਆਂ ਦਰਾਂ ਵੀ ਹੌਲੀ-ਹੌਲੀ ਘੱਟ ਕੀਤੀਆਂ ਹਨ। ਇਕ ਵੀ ਫੈਸਲਾ ਵਿਰੋਧੀ ਧਿਰ ਦੀ ਸਹਿਮਤੀ ਤੋਂ ਬਗੈਰ ਨਹੀਂ ਲਿਆ ਹੈ। ਇਕ ਵੀ ਫੈਸਲੇ 'ਚ ਵੋਟਿੰਗ ਤਕ ਨਹੀਂ ਹੋਈ। ਵਿਰੋਧੀ ਧਿਰ ਬਾਹਰ ਗੱਬਰ ਸਿੰਘ ਟੈਕਸ ਕਹਿੰਦਾ ਹੈ ਅਤੇ ਅੰਦਰ ਵੋਟ ਦਿੰਦਾ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਜੀ. ਐੱਸ. ਟੀ. ਠੀਕ ਨਹੀਂ ਹੈ ਤਾਂ ਤੁਹਾਡੇ ਵਿਤ ਮੰਤਰੀ ਅੰਦਰ ਕੀ ਕਰ ਰਹੇ ਸਨ।


ਰੋਜ਼ਗਾਰ ਦੇ ਅੰਕੜਿਆਂ ਨੂੰ ਸਰਕਾਰ ਲੁਕਾਉਂਦੀ ਹੈ, ਅਜਿਹਾ ਦੋਸ਼ ਲੱਗਦਾ ਹੈ?
ਦੇਸ਼ ਨੂੰ ਰੋਜ਼ਗਾਰ ਨੂੰ ਦੇਖਣ ਦਾ ਨਜ਼ਰੀਆ ਬਦਲਣਾ ਹੋਵੇਗਾ। 125 ਕਰੋੜ ਆਬਾਦੀ ਵਾਲੇ ਦੇਸ਼ 'ਚ ਸਥਾਈ ਨੌਕਰੀ ਨਹੀਂ ਦੇ ਸਕਦੇ ਹਾਂ। ਹੁਣ ਕੋਈ 3 ਕਰੋੜ, 5 ਕਰੋੜ ਅਤੇ 8 ਕਰੋੜ ਦੇ ਯੂਰਪੀਅਨ ਦੇਸ਼ਾਂ ਦਾ ਅੰਕੜਾ ਲੈ ਕੇ ਨਾਪਣਾ ਚਾਹੇਗਾ ਤਾਂ ਸੰਭਵ ਨਹੀਂ ਹੈ। ਮੇਰਾ ਮੰਨਣਾ ਹੈ ਕਿ ਭਾਰਤ ਨੂੰ ਜੋ ਸਮਝਦੇ ਹਨ, ਉਨ੍ਹਾਂ ਨੂੰ ਰੋਜ਼ਗਾਰ ਦੇ ਖੇਤਰ 'ਚ ਨਵੇਂ ਵਿਜ਼ਨ ਦੀ ਲੋੜ ਹੈ, ਜੋ ਨਰਿੰਦਰ ਮੋਦੀ ਨੇ ਦਿੱਤਾ ਹੈ। ਅਸੀਂ ਮੁਦਰਾ ਬੈਂਕ ਯੋਜਨਾ, ਸਕਿੱਲ ਡਿਵੈੱਲਪਮੈਂਟ ਅਤੇ ਸਟਾਰਟਅਪ ਰਾਹੀਂ ਸਵੈ–ਰੋਜ਼ਗਾਰ ਨੂੰ ਉਤਸ਼ਾਹਿਤ ਕੀਤਾ। ਇਸ ਦੇਸ਼ ਦੀ ਰੋਜ਼ਗਾਰ ਦੀ ਸਮੱਸਿਆ ਨੂੰ ਵੱਖਰੇ ਤਰੀਕੇ ਨਾਲ ਸੋਚ ਕੇ ਹੀ ਹੱਲ ਕੀਤਾ ਜਾ ਸਕਦਾ ਹੈ।


ਪ੍ਰਿਯੰਕਾ ਗਾਂਧੀ ਦੇ ਚੋਣ ਮੈਦਾਨ 'ਚ ਉਤਰਨ ਨਾਲ ਕੀ ਫਰਕ ਪਏਗਾ?
ਪਹਿਲਾਂ ਤੁਸੀਂ ਇਸ ਭਰਮ 'ਚੋਂ ਨਿਕਲ ਜਾਓ ਕਿ ਉਹ ਪਹਿਲੀ ਵਾਰ ਚੋਣ ਮੈਦਾਨ 'ਚ ਗਈ ਹੈ। ਉਹ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਤੋਂ ਜਾਂਦੀ ਰਹੀ ਹੈ। ਕਾਂਗਰਸ ਹਰ ਵਾਰ ਇਨ੍ਹਾਂ ਦੀ ਨਵੀਂ ਐਂਟਰੀ ਕਰਵਾਉਂਦੀ ਹੈ। 2024 ਦੀਆਂ ਅਗਲੀਆਂ ਲੋਕ ਸਭਾ ਚੋਣਾਂ 'ਚ ਵੀ ਰੀ-ਐਂਟਰੀ ਕਰਾਏਗੀ।


ਗਾਂਧੀ ਪਰਿਵਾਰ ਅਤੇ ਮੋਦੀ ਜੀ ਵਿਚਾਲੇ ਨਿੱਜੀ ਪੱਧਰ 'ਤੇ ਹਮਲੇ ਸ਼ੁਰੂ ਹੋ ਗਏ ਹਨ?
ਦੇਖੋ, ਅਸੀਂ ਗਾਂਧੀ ਪਰਿਵਾਰ 'ਤੇ ਕੋਈ ਦੋਸ਼ ਨਹੀਂ ਲਾਏ ਹਨ ਪਰ ਉਨ੍ਹਾਂ ਦੀ ਸਰਕਾਰ ਦੇ ਸਮੇਂ 'ਚ ਕੁਰੱਪਸ਼ਨ ਹੋਇਆ ਹੈ ਤਾਂ ਕੀ ਇਸ ਦਾ ਇਸ਼ੂ ਵੀ ਅਸੀਂ ਨਾ ਚੁੱਕੀਏ। ਉਹ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਚਾਹੁੰਦੇ ਹਨ ਅਤੇ ਕੀ ਕਾਂ-ਕਾਂ ਕਰ ਰਹੇ ਹਨ ਮੀਡੀਆ 'ਚ। ਕੌਣ ਹਨ ਇਹ ਜੀ, ਕਿਉਂ ਉਨ੍ਹਾਂ ਵਿਰੁੱਧ ਸਵਾਲ ਨਹੀਂ ਖੜ੍ਹੇ ਕਰਨੇ ਚਾਹੀਦੇ। ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੁਰਯੋਧਨ ਕਹਿੰਦੇ ਹੋ, ਇਹ ਪਰਸਨਲ ਅਟੈਕ ਹੈ।

Sunil Pandey

This news is Content Editor Sunil Pandey