ਪਾਕਿ ਦੀ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗੀ ਮੋਦੀ ਸਰਕਾਰ : ਸ਼ਾਹ

05/06/2019 1:24:49 PM

ਚੰਡੀਗੜ੍ਹ (ਰਾਜਿੰਦਰ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਅਤੇ ਸਹਿਯੋਗੀ ਦਲਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਦਲ ਕਰਾਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪਾਕਿਸਤਾਨ ਵਲੋਂ ਆਉਣ ਵਾਲੀ ਹਰ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗੀ। ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਸਮਰੱਥਾ ਸਿਰਫ਼ ਮੋਦੀ ਸਰਕਾਰ 'ਚ ਹੀ ਹੈ। ਅਮਿਤ ਸ਼ਾਹ ਐਤਵਾਰ ਨੂੰ ਚੰਡੀਗੜ੍ਹ 'ਚ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਤਾਂ ਪੂਰੇ ਦੇਸ਼ ਨੇ ਜਸ਼ਨ ਮਨਾਇਆ ਅਤੇ ਦੇਸ਼ ਨੇ ਕੇਂਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਪਰ ਪਾਕਿਸਤਾਨ ਅਤੇ ਕਾਂਗਰਸ ਹੈੱਡਕੁਆਰਟਰ 'ਚ ਮਾਤਮ ਛਾਇਆ ਰਿਹਾ। ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ 10 ਸਾਲ ਤਕ ਪਾਕਿਸਤਾਨ ਨੇ ਭਾਰਤ ਨੂੰ ਅਪਮਾਨਿਤ ਕੀਤਾ ਤਾਂ ਕਿਸੇ ਨੇ ਵੀ ਉਸਦਾ ਜਵਾਬ ਨਹੀਂ ਦਿੱਤਾ।

ਰਾਮਲੀਲਾ ਗਰਾਊਂਡ 'ਚ ਰੈਲੀ ਕਰਨ 'ਤੇ ਇਤਰਾਜ਼
ਉਥੇ ਹੀ ਕਾਂਗਰਸ ਨੇ ਰਾਮਲੀਲਾ ਗਰਾਊਂਡ 'ਚ ਵਰਕਰ ਸੰਮੇਲਨ ਦੀ ਆੜ 'ਚ ਰੈਲੀ ਕਰਨ 'ਤੇ ਇਤਰਾਜ਼ ਵੀ ਜਤਾਇਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਕੋਲ ਵਰਕਰਾਂ ਦੇ ਸੰਮੇਲਨ ਦੀ ਇਜਾਜ਼ਤ ਸੀ, ਜਦੋਂਕਿ ਉਨ੍ਹਾਂ ਨੇ ਉਥੇ ਰੈਲੀ ਕੀਤੀ। ਇਸ ਸਬੰਧੀ ਚੋਣ ਅਧਿਕਾਰੀ ਨੇ ਦੱਸਿਆ ਕਿ ਕੁਝ ਥਾਵਾਂ ਉਨ੍ਹਾਂ ਨੇ ਰੈਲੀ ਲਈ ਤੈਅ ਕੀਤੀਆਂ ਹੋਈਆਂ ਹਨ। ਉਹ ਚੈੱਕ ਕਰਨਗੇ ਕਿ ਰਾਮਲੀਲਾ ਮੈਦਾਨ ਉਨ੍ਹਾਂ 'ਚ ਸ਼ਾਮਲ ਹੈ ਜਾਂ ਨਹੀਂ ਜੇਕਰ ਇਸ ਦੀ ਇਜਾਜ਼ਤ ਹੈ ਤਾਂ ਕੋਈ ਮੁਸ਼ਕਲ ਨਹੀਂ ਹੈ। 

Anuradha

This news is Content Editor Anuradha